ਨਾਈਜੀਰੀਆ ''ਚ ਕਿਸ਼ਤੀ ਪਲਟਣ ਨਾਲ 14 ਲੋਕਾਂ ਦੀ ਮੌਤ

07/08/2020 9:27:56 AM

ਲਾਗੋਸ (ਵਾਰਤਾ) : ਨਾਈਜੀਰੀਆ ਦੇ ਬੇਨੁਏ ਸ਼ਹਿਰ ਵਿਚ ਇਕ ਕਿਸ਼ਤੀ ਪਲਟਣ ਨਾਲ 14 ਲੋਕਾਂ ਦੀ ਮੌਤ ਹੋ ਗਈ। ਬੇਨੁਏ ਦੇ ਪੁਲਸ ਬੁਲਾਰੇ ਕੈਥਰੀਨ ਅਨੇਨੇ  ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਐਤਵਾਰ ਨੂੰ ਵਾਪਰਿਆ ਸੀ ਅਤੇ ਹੁਣ ਤੱਕ ਸਿਰਫ਼ 2 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ, ਜਦੋਂ ਕਿ ਬਾਕੀ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿਚ 23 ਲੋਕ ਸਵਾਰ ਸਨ ਜੋ ਬੇਨੁਏ ਸ਼ਹਿਰ ਤੋਂ ਰਾਜਧਾਨੀ ਮਾਕੁਰਦੀ ਵੱਲ ਜਾਂਦੇ ਹੋਏ ਅੱਧੇ ਰਸਤੇ ਵਿਚ ਡੁੱਬ ਗਈ। ਯਾਤਰੀਆਂ ਦੀ ਪਛਾਣ ਸਥਾਨਕ ਚਰਚ ਦੇ ਮੈਂਬਰਾਂ ਦੇ ਰੂਪ ਵਿਚ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ 2 ਦਿਨ ਪਹਿਲਾਂ ਲਾਗੋਸ ਵਿਚ ਵੀ ਇਕ ਕਿਸ਼ਤੀ ਡੁੱਬ ਗਈ ਸੀ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਬਾਕੀ 14 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ।

cherry

This news is Content Editor cherry