ਨਿਕਾਰਾਗੁਆ ''ਚ ਆਇਆ 5.6 ਤੀਬਰਤਾ ਦਾ ਭੂਚਾਲ

04/24/2018 10:34:39 AM

ਮਾਨਾਗੁਆ(ਭਾਸ਼ਾ) — ਨਿਕਾਰਾਗੁਆ ਵਿਚ 5.6 ਤੀਬਰਤਾ ਦਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਹੈ। ਅਮਰੀਕੀ ਭੂ-ਗਰਭ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਨਿਕਾਰਾਗੁਆ ਦੀ ਰਾਜਧਾਨੀ ਮਾਨਾਗੁਆ ਤੋਂ ਕਰੀਬ 165 ਕਿਲੋਮੀਟਰ ਪੱਛਮੀ-ਪੱਛਮੀ-ਉਤਰ ਵਿਚ 46 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭੂਚਾਲ ਸੋਮਵਾਰ ਦੀ ਸ਼ਾਮ ਕਰੀਬ 8 ਵੱਜ ਕੇ 30 ਮਿੰਟ 'ਤੇ ਆਇਆ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।