ਮੈਨਹੇਟਨ ਦੇ ਧਮਾਕੇ ਪਿੱਛੇ ਸੀ ਆਈ.ਐੱਸ. ਦਾ ਹੱਥ, ਅੱਤਵਾਦੀ ਗ੍ਰਿਫਤਾਰ

12/11/2017 8:02:12 PM

ਨਿਊਯਾਰਕ— ਅਮਰੀਕਾ ਦੇ ਟਾਇਮ ਸਕਵਾਇਰ ਦੇ ਨੇੜੇ ਕੁਝ ਦੇਰ ਪਹਿਲਾਂ ਧਮਾਕਾ ਹੋਣ ਦੀ ਖਬਰ ਮਿਲੀ ਸੀ, ਜਿਸ ਦੀ ਸ਼ੁਰੂਆਤੀ ਜਾਂਚ 'ਚ ਪੁਲਸ ਇਸ ਧਮਾਕੇ ਅੱਤਵਾਦੀ ਹਮਲੇ ਨਾਲ ਜੋੜ ਕੇ ਦੇਖ ਰਹੀ ਸੀ। ਪੁਲਸ ਨੇ ਇਸ ਮਾਮਲੇ 'ਚ ਸ਼ੱਕੀ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਜਿਸ ਦੀ ਪਛਾਣ ਪੁਲਸ ਨੇ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਇਸਲਾਇਮਕ ਸਟੇਟ ਦਾ ਹੀ ਮੈਂਬਰ ਹੈ ਤੇ ਉਸ ਦਾ ਨਾਂ ਸਾਮੁਲ ਇਬਨ ਹਈਦ ਹੈ।
ਜ਼ਿਕਰਯੋਗ ਹੈ ਕਿ ਧਮਾਕਾ ਸੋਮਵਾਰ ਦੀ ਸਵੇਰੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6:30 ਵਜੇ ਟਾਇਮ ਸਕਵੇਅਰ ਨੇੜੇ ਇਕ ਸਬਵੇਅ ਸਟੇਸ਼ਨ 'ਚ ਹੋਇਆ, ਜਿਸ 'ਚ 2 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਸੀ। ਧਮਾਕੇ ਤੋਂ ਬਾਅਦ ਪੁਲਸ ਨੇ ਅਹਿਤਿਆਤੀ ਵਰਤਦਿਆਂ ਸਟੇਸ਼ਨ ਨੂੰ ਬੰਦ ਕਰ ਦਿੱਤਾ ਸੀ।