ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਨਿਊਜ਼ੀਲੈਂਡ, ਸੁਨਾਮੀ ਦਾ ਕੋਈ ਖਦਸ਼ਾ ਨਹੀਂ

10/31/2017 9:39:27 AM

ਨਿਊ ਕੈਲੇਡੋਨੀਆ,(ਭਾਸ਼ਾ)— ਮੰਗਲਵਾਰ ਨੂੰ ਨਿਊ ਕੈਲੇਡੋਨੀਆ 'ਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.8 ਅਤੇ ਕੁੱਝ ਸੂਤਰਾਂ ਮੁਤਾਬਕ 7.0 ਦੱਸੀ ਜਾ ਰਹੀ ਹੈ।। ਅਮਰੀਕੀ ਮੌਸਮ ਵਿਗਿਆਨੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਸਮੁੰਦਰ ਦੇ ਹੇਠਾਂ 15 ਕਿਲੋਮੀਟਰ ਦੀ ਡੂੰਘਾਈ 'ਚ ਸੀ।  ਇਹ ਫਰਾਂਸ ਦੇ ਨਿਊ ਕੈਲੇਡੋਨੀਆ ਖੇਤਰ ਦੇ ਹਿੱਸੇ ਲਾਇਲਟੀ ਟਾਪੂ 'ਤੇ ਸਥਿਤ ਟੇਡੀਨ ਸ਼ਹਿਰ ਤੋਂ 117.48 ਕਿਲੋਮੀਟਰ ਪੂਰਬ 'ਚ ਸਥਿਤ ਸੀ। ਸੂਤਰਾਂ ਮੁਤਾਬਕ ਇੱਥੇ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।