ਨਿਊਜ਼ੀਲੈਂਡ ''ਚ ਕੋਵਿਡ-19 ਡੈਲਟਾ ਵੈਰੀਐਂਟ ਦਾ ਕਹਿਰ, 61 ਨਵੇਂ ਮਾਮਲੇ ਆਏ ਸਾਹਮਣੇ

10/10/2021 5:30:36 PM

ਵੈਲਿੰਗਟਨ (ਏ.ਐਨ.ਆਈ/ਸ਼ਿਨਹੂਆ): ਨਿਊਜ਼ੀਲੈਂਡ ਵਿਚ ਕੋਵਿਡ-19 ਦੇ ਡੈਲਟਾ ਵੈਰੀਐਂਟ ਦਾ ਕਹਿਰ ਜਾਰੀ ਹੈ। ਨਿਊਜ਼ੀਲੈਂਡ ਨੇ ਡੈਲਟਾ ਵੈਰੀਐਂਟ ਦੇ 61 ਨਵੇਂ ਕੇਸ ਦਰਜ ਕੀਤੇ ਹਨ, ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਦੇ 61 ਨਵੇਂ ਮਾਮਲਿਆਂ ਵਿੱਚੋਂ 60 ਆਕਲੈਂਡ, ਵਾਇਕਾਟੋ ਅਤੇ ਬੇ ਆਫ ਪਲੇਂਟੀ ਵਿੱਚ ਕਮਿਊਨਿਟੀ ਕੇਸ ਸਨ ਅਤੇ ਇੱਕ ਸਰਹੱਦ 'ਤੇ ਆਯਿਤਤ ਮਾਮਲਾ ਸੀ। 

ਨਿਊਜ਼ੀਲੈਂਡ ਕਮਿਊਨਿਟੀ ਵਿੱਚ ਮੌਜੂਦਾ ਡੈਲਟਾ ਵੈਰੀਐਂਟ ਦੇ ਪ੍ਰਕੋਪ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 1,587 ਤੱਕ ਪਹੁੰਚ ਗਈ ਹੈ ਜਿਸ ਵਿੱਚ ਆਕਲੈਂਡ ਵਿੱਚ 1,538, ਵਾਇਕਾਟੋ ਵਿੱਚ 31, ਵੈਲਿੰਗਟਨ ਵਿੱਚ 17 ਅਤੇ ਬੇਅ ਆਫ ਪਲੇਂਟੀ ਵਿੱਚ ਇੱਕ ਕੇਸ ਸਾਹਮਣੇ ਆਇਆ।ਨਿਊਜ਼ੀਲੈਂਡ ਦੇ ਹਸਪਤਾਲਾਂ ਵਿੱਚ 29 ਕੋਵਿਡ-19 ਮਰੀਜ਼ ਸਨ, ਜਿਨ੍ਹਾਂ ਵਿੱਚੋਂ ਸੱਤ ਆਈ.ਸੀ.ਯੂ. ਜਾਂ ਐਚਡੀ.ਯੂ. ਵਿੱਚ ਸਨ।ਨਿਊਜ਼ੀਲੈਂਡ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੋਵਿਡ -19 ਦੇ 4,265 ਪੁਸ਼ਟੀ ਕੀਤੇ ਕੇਸ ਦਰਜ ਕੀਤੇ ਹਨ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ ਦਸੰਬਰ ਤੱਕ 'ਬੱਚਿਆਂ' ਨੂੰ ਲਗਾਏ ਜਾ ਸਕਦੇ ਹਨ ਕੋਵਿਡ-19 ਟੀਕੇ

ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਆਕਲੈਂਡ ਕੋਵਿਡ-19 ਅਲਰਟ ਲੈਵਲ ਤਿੰਨ ਦੀਆਂ ਪਾਬੰਦੀਆਂ 'ਤੇ ਹੈ। ਇਕੱਠ 10 ਲੋਕਾਂ ਦੀ ਗਿਣਤੀ ਤੱਕ ਸੀਮਤ ਹਨ। ਕੋਵਿਡ-19 ਦਾ ਇੱਕ ਸਕਾਰਾਤਮਕ ਕੇਸ ਪਾਏ ਜਾਣ ਤੋਂ ਬਾਅਦ ਨੌਰਥਲੈਂਡ ਖੇਤਰ ਨੂੰ ਸ਼ੁੱਕਰਵਾਰ ਰਾਤ ਤੋਂ ਅਲਰਟ ਲੈਵਲ ਦੋ ਤੋਂ ਲੈਵਲ ਤਿੰਨ ਵਿੱਚ ਅਪਗ੍ਰੇਡ ਕੀਤਾ ਗਿਆ ਸੀ। ਉੱਤਰੀ ਟਾਪੂ ਦੇ ਵਾਇਕਾਟੋ ਖੇਤਰ ਦਾ ਇੱਕ ਹਿੱਸਾ ਪਹਿਲਾਂ ਹੀ ਕਮਿਊਨਿਟੀ ਕੇਸਾਂ ਦੇ ਕਾਰਨ ਲੈਵਲ ਤਿੰਨ ਵਿੱਚ ਹੈ। ਦੇਸ਼ ਦਾ ਬਾਕੀ ਹਿੱਸਾ ਅਲਰਟ ਲੈਵਲ ਦੋ ਦੀਆਂ ਪਾਬੰਦੀਆਂ 'ਤੇ ਹੈ ਅਤੇ ਅੰਦਰੂਨੀ ਗਤੀਵਿਧੀਆਂ 100 ਲੋਕਾਂ ਤੱਕ ਸੀਮਤ ਹਨ।

ਨੋਟ- ਨਿਊਜ਼ੀਲੈਂਡ ਵਿਚ ਡੈਲਟਾ ਵੈਰੀਐਂਟ ਦਾ ਕਹਿਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana