ਨਿਊਜ਼ੀਲੈਂਡ 'ਚ ਸ਼ਖਸ ਨੇ ਲਾਕਡਾਊਨ ਦੌਰਾਨ ਪੁਲਸ 'ਤੇ ਥੁੱਕਿਆ, ਹੋਈ ਜੇਲ

04/09/2020 4:15:49 PM

ਵੈਲਿੰਗਟਨ (ਬਿਊਰੋ) ਮੌਜੂਦਾ ਸਮੇਂ ਵਿਚ ਦੁਨੀਆ ਭਰ ਦੇ ਤਕਰੀਬਨ ਸਾਰੇ ਦੇਸ਼ ਕੋਵਿਡ-19 ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਸਾਵਧਾਨੀ ਦੇ ਤਹਿਤ ਕਈ ਦੇਸ਼ਾਂ ਵਿਚ ਲਾਕਡਾਊਨ ਜਾਰੀ ਹੈ। ਪੁਲਸ ਵੱਲੋਂ ਇਸ ਲਾਕਡਾਊਨ ਦੀ ਸਖਤੀ ਨਾਲ ਪਾਲਣਾ ਵੀ ਕਰਵਾਈ ਜਾ ਰਹੀ ਹੈ।ਨਿਊਜ਼ੀਲੈਂਡ ਵਿਚ ਲਾਕਡਾਊਨ ਦੇ ਦੌਰਾਨ ਇਕ ਵਿਅਕਤੀ ਨੇ ਪੁਲਸ 'ਤੇ ਥੁੱਕ ਦਿੱਤਾ ਜਿਸ ਮਗਰੋਂ ਹੁਣ ਉਸ ਨੂੰ 3 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਸਾਵਧਾਨੀ ਦੇ ਤਹਿਤ ਜਿੱਥੇ ਇਕ ਦੂਜੇ ਨੂੰ ਛੂਹਣ 'ਤੇ ਵੀ ਰੋਕ ਲਗਾਈ ਜਾ ਰਹੀ ਹੈ ਉੱਥੇ ਪੁਲਸ ਨੇ ਕਿਤੇ ਵੀ ਥੁੱਕਣ ਨੂੰ ਇਕ ਵੱਡਾ ਅਪਰਾਧ ਮੰਨਿਆ ਹੈ।

ਨਿਊਜ਼ੀਲੈਂਡ ਹੇਰਾਲਡ ਦੇ ਮੁਤਾਬਕ ਵਿਅਕਤੀ ਨੇ ਕਈ ਵਾਰ ਪੁਲਸ ਨੂੰ ਵੱਖ-ਵੱਖ ਮੌਕਿਆਂ 'ਤੇ ਪਰੇਸ਼ਾਨ ਕੀਤਾ। ਜਿਸ ਮਗਰੋਂ ਗ੍ਰਿਫਤਾਰ ਕਰ ਕੇ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ।ਪੁਲਸ ਨੇਕਿਹਾ ਕਿ ਜਦੋਂ ਉਹ ਉਸ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀ ਉਦੋਂ ਉਸ ਨੇ ਪੁਲਸ ਕਰਮੀਆਂ 'ਤੇ ਥੁੱਕਿਆ। ਪੁਲਸ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਸ ਸੰਕਟ ਦੇ ਸਮੇਂ ਵਿਚ ਥੁੱਕਣਾ ਇਕ ਅਪਰਾਧ ਹੈ।ਕਾਨੂੰਨ ਦੇ ਮੁਤਾਬਕ ਕਿਸੇ ਵੀ ਵਿਅਕਤੀ 'ਤੇ ਥੁੱਕਣ, ਛਿੱਕਣ 'ਤੇ ਕਈ ਸਾਲ ਦੀ ਜੇਲ ਹੋ ਸਕਦੀ ਹੈ।ਇਸ ਕਾਨੂੰਨ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ 14 ਸਾਲ ਦੀ ਜੇਲ ਹੋ ਸਕਦੀ ਹੈ

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਚੀਨ 'ਚ ਇਕ ਦਿਨ 'ਚ 63 ਨਵੇਂ ਮਾਮਲੇ, ਮੁੜ ਮੰਡਰਾ ਰਿਹੈ ਖਤਰਾ

ਪੁਲਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ ਜਿਸ ਬਾਰੇ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਗੌਰਤਲਬ ਹੈ ਕਿ ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦੇ ਪੌਜੀਟਿਵ ਮਾਮਲਿਆਂ ਦੀ ਗਿਣਤੀ 1200 ਦੇ ਪਾਰ ਹੋ ਚੁੱਕੀ ਹੈ ਅਤੇ ਇਕ ਵਿਅਕਤੀ ਦੀ ਮੌਤ ਹੋਈ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋ ਲਾਕਡਾਊਨ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਮਦਦ ਦੇ ਨਾਮ 'ਤੇ ਚੀਨ ਨੇ ਲਗਾਇਆ ਚੂਨਾ, ਕੈਨੇਡਾ ਨੂੰ ਭੇਜੇ 60 ਹਜ਼ਾਰ ਨਕਲੀ ਮਾਸਕ

Vandana

This news is Content Editor Vandana