ਨਿਊਜ਼ੀਲੈਂਡ 'ਚ ਅੱਤਵਾਦੀ ਹਮਲੇ ਦੇ ਬਾਅਦ ਇਕ ਹੋਰ ਧਮਾਕਾ

03/15/2019 1:43:23 PM

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੇ ਸਾਊਥ ਆਈਸਲੈਂਡ ਸਿਟੀ ਦੀਆਂ ਦੋ ਮਸਜਿਦਾਂ ਵਿਚ ਸ਼ੁੱਕਰਵਾਰ ਨੂੰ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਹਮਲੇ ਦੇ ਸਦਮੇ ਤੋਂ ਲੋਕ ਹਾਲੇ ਬਾਹਰ ਵੀ ਨਹੀਂ ਨਿਕਲੇ ਸਨ ਕਿ ਇਕ ਹੋਰ ਸ਼ਹਿਰ ਵਿਚ ਧਮਾਕੇ ਦੀ ਖਬਰ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਆਕਲੈਂਡ ਸ਼ਹਿਰ ਦੇ ਬ੍ਰਿਟੋਮਾਰਟ ਰੇਲਵੇ ਸਟੇਸ਼ਨ ਵਿਚ ਬੰਬ ਧਮਾਕੇ ਦੀ ਆਵਾਜ਼ ਸੁਣੀ ਗਈ ਹੈ। ਹਾਲਾਂਕਿ ਇਸ ਦੀ ਹਾਲੇ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।

ਇਕ ਵਿਸ਼ੇਸ਼ ਪੁਲਸ ਖੋਜ ਸਮੂਹ ਨੇ ਸੈਂਟਰਲ ਆਕਲੈਂਡ ਦੀ ਗਲੀ ਵਿਚ ਇਕ ਸ਼ੱਕੀ ਬੈਗ ਦੀ ਰਿਪੋਰਟ ਦੇ ਬਾਅਦ ਇਹ ਕਾਰਵਾਈ ਕੀਤੀ। ਨਾਰੰਗੀ ਪੱਟੀਆਂ ਵਾਲੀਆਂ ਇਕ ਕਾਲਾ ਬੈਗ ਸੜਕ ਕਿਨਾਰੇ ਮਿਲਣ ਦੇ ਬਾਅਦ ਹਥਿਆਰਬੰਦ ਪੁਲਸ ਨੇ ਗਾਲਵੇ ਸਟ੍ਰੀਟ ਵੱਲ ਜਾਣ ਵਾਲੇ ਰਸਤਿਆਂ ਨੂੰ ਸੀਲ ਕਰ ਦਿੱਤਾ। ਇਹ ਜਗ੍ਹਾ ਬ੍ਰਿਟੋਮਾਰਟ ਰੇਲਵੇ ਸਟੇਸ਼ਨ ਦੇ ਨੇੜੇ ਹੈ। ਪੁਲਸ ਨੇ ਰੋਬੋਟ ਦੀ ਮਦਦ ਨਾਲ ਬੈਗ ਨੇੜੇ ਵਿਸਫੋਟਕ ਲਗਾ ਕੇ ਉਸ ਨੂੰ ਉਡਾ ਦਿੱਤਾ।

Vandana

This news is Content Editor Vandana