ਨਿਊਜ਼ੀਲੈਂਡ ਨੇ ਸੁਪਰਮਾਰਕੀਟਾਂ 'ਚ ਪਲਾਸਟਿਕ ਬੈਗਾਂ ਦੀ ਵਰਤੋਂ 'ਤੇ ਲਾਈ ਪਾਬੰਦੀ

07/04/2023 2:10:28 PM

ਵੈਲਿੰਗਟਨ-  ਨਿਊਜ਼ੀਲੈਂਡ ਸੁਪਰਮਾਰਕੀਟਾਂ ਵਿੱਚ ਪਲਾਸਟਿਕ ਦੇ ਥੈਲਿਆਂ 'ਤੇ ਪਾਬੰਦੀ ਵਧਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਪਾਬੰਦੀ ਵਿੱਚ ਫਲ ਅਤੇ ਸਬਜ਼ੀਆਂ ਰੱਖਣ ਲਈ ਵਰਤੇ ਜਾਣ ਵਾਲੇ ਪਤਲੇ ਬੈਗ ਵੀ ਸ਼ਾਮਲ ਹਨ। ਇਹ ਕਦਮ ਜੋ 1 ਜੁਲਾਈ (ਸ਼ਨੀਵਾਰ) ਤੋਂ ਲਾਗੂ ਹੋਇਆ, ਸਿੰਗਲ-ਯੂਜ਼ ਪਲਾਸਟਿਕ ਖ਼ਿਲਾਫ਼ ਸਰਕਾਰ ਦੀ ਵਿਸ਼ਾਲ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਨੂੰ ਦਰਸਾਉਂਦਾ ਹੈ।

150 ਮਿਲੀਅਨ ਪਲਾਸਟਿਕ ਬੈਗ ਦੀ ਵਰਤੋਂ ਨੂੰ ਰੋਕਣ ਦਾ ਅਨੁਮਾਨ

2019 ਵਿੱਚ ਦੇਸ਼ ਨੇ ਘਰ ਲਿਜਾਣ ਵਾਲੇ ਪਲਾਸਟਿਕ ਬੈਗਾਂ 'ਤੇ ਪਾਬੰਦੀ ਦੀ ਸ਼ੁਰੂਆਤ ਕੀਤੀ। ਉਦੋਂ ਤੋਂ ਨਿਊਜ਼ੀਲੈਂਡ ਦੇ ਜ਼ਿਆਦਾਤਰ ਖਰੀਦਦਾਰ ਦੁਕਾਨਾਂ 'ਤੇ ਜਾਣ ਵੇਲੇ ਆਪਣੇ ਖੁਦ ਦੇ ਬੈਗ ਲਿਜਾ ਰਹੇ ਹਨ। ਐਸੋਸੀਏਟ ਵਾਤਾਵਰਣ ਮੰਤਰੀ ਰੇਚਲ ਬਰੂਕਿੰਗ ਨੇ ਕਿਹਾ ਕਿ 'ਨਿਊਜ਼ੀਲੈਂਡ ਬਹੁਤ ਜ਼ਿਆਦਾ ਰਹਿੰਦ-ਖੂੰਹਦ ਅਤੇ ਪਲਾਸਟਿਕ ਕਚਰਾ ਪੈਦਾ ਕਰਦਾ ਹੈ,'। ਉਹਨਾਂ ਨੇ ਕਿਹਾ ਕਿ 2019 ਵਿੱਚ ਲਗਾਈ ਗਈ ਮੋਟੇ ਬੈਗਾਂ 'ਤੇ ਪਾਬੰਦੀ ਨੇ ਇੱਕ ਅਰਬ ਤੋਂ ਵੱਧ ਪਲਾਸਟਿਕ ਦੇ ਥੈਲਿਆਂ ਨੂੰ ਪ੍ਰਚਲਨ ਤੋਂ ਰੋਕ ਦਿੱਤਾ ਹੈ। ਬੀਬੀਸੀ ਮੁਤਾਬਕ ਇਸ ਸੱਭਿਆਚਾਰਕ ਤਬਦੀਲੀ ਨੇ ਦੇਸ਼ ਵਿੱਚ ਪਲਾਸਟਿਕ ਦੇ ਕਚਰੇ ਨੂੰ ਘੱਟ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਨਵੇਂ ਕਦਮ ਨਾਲ ਪ੍ਰਤੀ ਸਾਲ ਲਗਭਗ 150 ਮਿਲੀਅਨ ਪਲਾਸਟਿਕ ਬੈਗ ਦੀ ਵਰਤੋਂ ਨੂੰ ਰੋਕਣ ਦਾ ਅਨੁਮਾਨ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਸਪੋਰਟ ਬਣਵਾਉਣ ਲਈ ਅਮਰੀਕਾ 'ਚ ਹਰ ਹਫ਼ਤੇ 5 ਲੱਖ ਅਰਜ਼ੀਆਂ, ਬਣ ਸਕਦੈ ਨਵਾਂ ਰਿਕਾਰਡ

ਮਾਹਰਾਂ ਦੀ ਚਿੰਤਾ

ਹਾਲਾਂਕਿ ਕੁਝ ਆਲੋਚਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਖਪਤਕਾਰ ਡਿਸਪੋਜ਼ੇਬਲ ਪੇਪਰ ਬੈਗਾਂ ਦਾ ਸਹਾਰਾ ਲੈ ਸਕਦੇ ਹਨ, ਜੋ ਅਜੇ ਵੀ ਸੁਪਰਮਾਰਕੀਟਾਂ ਵਿੱਚ ਉਪਲਬਧ ਹਨ। ਇਹਨਾਂ ਚਿੰਤਾਵਾਂ ਨੂੰ ਪਛਾਣਦੇ ਹੋਏ ਮੰਤਰੀ ਬਰੁਕਿੰਗ ਨੇ ਕਿਸੇ ਵੀ ਕਿਸਮ ਦੀ ਸਿੰਗਲ-ਯੂਜ਼ ਪੈਕੇਜਿੰਗ ਨੂੰ ਘਟਾਉਣ ਦੇ ਵੱਡੇ ਟੀਚੇ 'ਤੇ ਜ਼ੋਰ ਦਿੱਤਾ। ਮੰਤਰੀ ਬਰੂਕਿੰਗ ਨੇ ਕਿਹਾ ਕਿ “ਅਸੀਂ ਅਸਲ ਵਿੱਚ ਕਿਸੇ ਵੀ ਸਿੰਗਲ-ਯੂਜ਼ ਪੈਕੇਜਿੰਗ ਨੂੰ ਘਟਾਉਣਾ ਚਾਹੁੰਦੇ ਹਾਂ।” “ਇਸ ਲਈ ਅਸੀਂ ਚਾਹੁੰਦੇ ਹਾਂ ਕਿ ਲੋਕ ਆਪਣੇ ਬੈਗ ਲੈ ਕੇ ਆਉਣ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 

Vandana

This news is Content Editor Vandana