ਨਿਊਜ਼ੀਲੈਂਡ ''ਚ ਕੋਵਿਡ-19 ਦੇ 16 ਨਵੇਂ ਕੇਸ ਦਰਜ

12/27/2020 11:14:04 AM

ਵੈਲਿੰਗਟਨ (ਏ.ਐੱਨ.ਆਈ./ਸ਼ਿਨਹੂਆ): ਨਿਊਜ਼ੀਲੈਂਡ ਦੀ ਸਰਹੱਦ 'ਤੇ ਪਿਛਲੇ ਚਾਰ ਦਿਨਾਂ ਵਿਚ ਕੋਵਿਡ-19 ਦੇ 16 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਕੋਵਿਡ-19 ਕੇਸ ਨੰਬਰਾਂ 'ਤੇ ਮੰਤਰਾਲੇ ਦਾ ਆਖਰੀ ਮੀਡੀਆ ਬਿਆਨ ਬੁੱਧਵਾਰ ਨੂੰ ਆਇਆ ਸੀ। ਮੰਤਰਾਲੇ ਨੇ ਕਿਹਾ ਕਿ ਚਾਰ ਦਿਨਾਂ ਦੀ ਮਿਆਦ ਦੇ ਦੌਰਾਨ ਪ੍ਰਤੀ ਦਿਨ ਔਸਤਨ ਚਾਰ ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੋਨ ਦੇ ਦੋ ਮਾਮਲੇ

ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕਮਿਊਨਿਟੀ ਵਿਚ ਕੋਵਿਡ-19 ਦਾ ਕੋਈ ਨਵਾਂ ਕੇਸ ਨਹੀਂ ਸੀ ਪਰ ਸੱਤ ਮਹੀਨੇ ਪਹਿਲਾਂ ਕਮਿਊਨਿਟੀ ਵਿਚ ਇਕ ਇਤਿਹਾਸਕ ਮਾਮਲਾ ਸਾਹਮਣੇ ਆਇਆ ਸੀ। ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਮੌਜੂਦਾ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 50 ਹੈ ਅਤੇ ਕੋਵਿਡ-19 ਦੇ ਪੁਸ਼ਟੀਕਰਣ ਮਾਮਲਿਆਂ ਦੀ ਕੁੱਲ ਗਿਣਤੀ ਹੁਣ 1,788 ਹੋ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਵਿਦਿਆਰਥੀਆਂ ਲਈ ਹੋਣਗੇ ਟਿਊਸ਼ਨ ਮੁਕਤ ਕਮਿਊਨਿਟੀ ਕਾਲਜ : ਜੋਅ ਬਾਈਡੇਨ 

ਜਾਣਕਾਰੀ ਮੁਤਾਬਕ, ਹੁਣ ਤੱਕ ਲੈਬਾਰਟਰੀਆਂ ਦੁਆਰਾ ਦੇਸ਼ ਵਿਚ ਕੀਤੇ ਟੈਸਟਾਂ ਦੀ ਗਿਣਤੀ 1,394,812 ਤੱਕ ਪਹੁੰਚ ਚੁੱਕੀ ਹੈ। ਗਰਮੀ ਦੀਆਂ ਛੁੱਟੀਆਂ ਦੇ ਬਰੇਕ ਦੌਰਾਨ, ਮੰਤਰਾਲਾ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਇਕ ਦੂਜੇ ਨੂੰ ਸੁਰੱਖਿਅਤ ਰੱਖਣ ਅਤੇ ਸੰਪਰਕ ਦਾ ਪਤਾ ਲਗਾਉਣ ਦੀ ਯਾਦ ਦਿਵਾ ਰਿਹਾ ਹੈ। ਨਿਊਜ਼ੀਲੈਂਡ ਇਸ ਸਮੇਂ ਕੋਵਿਡ-19 ਅਲਰਟ ਪੱਧਰ ਇਕ 'ਤੇ ਹੈ, ਜਿਸ ਵਿਚ ਇਕੱਠ ਕਰਨ 'ਤੇ ਕੋਈ ਰੋਕ ਨਹੀਂ ਹੈ।

Vandana

This news is Content Editor Vandana