ਨਿਊਜ਼ੀਲੈਂਡ ਨੇ ਛੁੱਟੀਆਂ ਦੌਰਾਨ ਕੋਰੋਨਾ ਨਾਲ ਨਜਿੱਠਣ ਦੀ ਦੱਸੀ ਯੋਜਨਾ

12/15/2020 3:11:49 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੇ ਕੋਵਿਡ-19 ਦੇ ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਨਜ਼ ਨੇ ਮੰਗਲਵਾਰ ਨੂੰ ਛੁੱਟੀਆਂ ਦੌਰਾਨ ਵੱਧਣ ਵਾਲੇ ਕੋਰੋਨਾ ਨਾਲ ਨਜਿੱਠਣ ਦੀ ਸਰਕਾਰ ਦੀ ਯੋਜਨਾ ਬਾਰੇ ਦੱਸਿਆ। ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ, ਕ੍ਰਿਸ ਨੇ ਆਪਣੇ ਇੱਕ ਬਿਆਨ ਵਿਚ ਕਿਹਾ,"ਮਾਰਚ ਤੋਂ ਹੀ ਕੋਵਿਡ-19 ਨਾਲ ਨਜਿੱਠਣ ਲਈ ਨਿਊਜ਼ੀਲੈਂਡ ਨੇ ਆਪਣੀ ਯੋਗਤਾ ਨੂੰ ਮਜਬੂਤ ਅਤੇ ਵਿਕਸਿਤ ਕੀਤਾ ਹੈ।"

ਉਹਨਾਂ ਨੇ ਕਿਹਾ ਕਿ ਸਾਨੂੰ ਇਹ ਵੀ ਪਤਾ ਹੈ ਕਿ ਸਾਡੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਵਾਇਰਸ ਲਗਾਤਾਰ ਵੱਧ ਰਿਹਾ ਹੈ।ਇਸ ਦੇ ਸਮਾਜ ਵਿਚ ਵੱਧਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਛੁੱਟੀਆਂ ਦੇ ਦਿਨਾਂ ਵਿੱਚ ਲੋਕ ਜ਼ਿਆਦਾ ਯਾਤਰਾਵਾਂ ਕਰਦੇ ਹਨ ਅਤੇ ਵੱਡੇ ਸਮਾਗਮ ਤੇ ਸਮਾਜਿਕ ਇੱਕਠ ਹੁੰਦੇ ਹਨ।ਉਨ੍ਹਾ ਨੇ ਕਿਹਾ ਕਿ ਛੁੱਟੀਆਂ ਦੌਰਾਨ ਕੋਵਿਡ-19 ਨਾਲ ਨਜਿੱਠਣ ਦੀ ਯੋਜਨਾ ਨਿਊਜ਼ੀਲੈਂਡ ਵਿਚ ਕੋਰੋਨਾ ਦੇ ਖਾਤਮੇ ਦੀ ਰਣਨੀਤੀ ਦਾ ਸਮਰਥਨ ਕਰਦੀ ਹੈ।

ਪੜ੍ਹੋ ਇਹ ਅਹਿਮ ਖਬਰ-  ਪੀ.ਐੱਮ. ਮੋਦੀ ਅਤੇ ਸ਼ਾਹ ਖਿਲਾਫ਼ ਅਮਰੀਕਾ 'ਚ ਦਰਜ 10 ਕਰੋੜ ਡਾਲਰ ਦਾ ਮੁਕੱਦਮਾ ਖਾਰਿਜ

ਭਾਵੇਂਕਿ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਸਮਾਜ ਵਿਚ ਕੋਰੋਨਾ ਕਿੱਥੋਂ ਅਤੇ ਕਿਵੇਂ ਫੈਲ ਸਕਦਾ ਹੈ ਪਰ ਨਿਊਜ਼ੀਲੈਂਡ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਸਕਦਾ ਹੈ ਕਿ ਵਿਆਪਕ ਯੋਜਨਾ ਤਿਆਰ ਹੈ ਅਤੇ ਲੋੜ ਮੁਤਾਬਕ ਟੈਸਟਿੰਗ ਅਤੇ ਹੋਰ ਜ਼ਰੂਰੀ ਕਦਮ ਚੁੱਕੇ ਗਏ ਹਨ। ਇਸ ਵਿਚ ਚਿਤਾਵਨੀ 'ਚ ਤਬਦੀਲੀਆਂ ਵੀ ਸ਼ਾਮਲ ਹਨ। ਇਹ ਯੋਜਨਾ ਉਸ ਸਮੇਂ ਆਈ ਹੈ ਜਦੋਂ ਦੇਸ਼ ਵਿਚ ਕੁੱਲ ਕੇਸਾਂ ਦੀ ਗਿਣਤੀ 2,096 ਅਤੇ ਮੌਤਾਂ ਦੀ ਗਿਣਤੀ 25 ਹੋ ਗਈ ਹੈ।

ਨੋਟ- ਨਿਊਜ਼ੀਲੈਂਡ ਨੇ ਛੁੱਟੀਆਂ ਦੌਰਾਨ ਕੋਰੋਨਾ ਨਾਲ ਨਜਿੱਠਣ ਦੀ ਦੱਸੀ ਯੋਜਨਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana