ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਦੁਨੀਆ ਦੀ ਚਿੰਤਾ, ਫਾਈਜ਼ਰ ਦਾ ਦਾਅਵਾ-100 ਦਿਨਾਂ ਦੇ ਅੰਦਰ ਤਿਆਰ ਕਰਾਂਗੇ ਟੀਕਾ

11/27/2021 11:44:18 AM

ਵਾਸ਼ਿੰਗਟਨ (ਵਾਰਤਾ) : ਫਾਰਮਾਸਿਊਟੀਕਲ ਕੰਪਨੀਆਂ ਫਾਈਜ਼ਰ ਅਤੇ ਬਾਇਓਐਨਟੈਕ ਨੇ ਕਿਹਾ ਕਿ ਉਹ 100 ਦਿਨਾਂ ਦੇ ਅੰਦਰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮਿਕਰੋਨ ਖ਼ਿਲਾਫ਼ ਨਵਾਂ ਟੀਕਾ ਵਿਕਸਿਤ ਕਰ ਲੈਣਗੇ। ਦੋਵਾਂ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਗੱਲ ’ਤੇ ਭਰੋਸਾ ਨਹੀਂ ਹੈ ਕਿ ਕੋਰੋਨਾ ਵਾਇਰਸ ਦੇ ਵੇਰੀਐਂਟ ਓਮਿਕਰੋਨ ਤੋਂ ਬਚਾਉਣ ਵਿਚ ਉਸ ਦਾ ਟੀਕਾ ਸਮਰੱਥ ਹੈ ਜਾਂ ਨਹੀਂ ਪਰ ਉਹ ਕਰੀਬ 100 ਦਿਨਾਂ ਵਿਚ ਵੇਰੀਐਂਟ ਖ਼ਿਲਾਫ਼ ਇਕ ਨਵਾਂ ਟੀਕਾ ਵਿਕਸਿਤ ਕਰ ਲੈਣਗੀਆਂ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 1 ਦਸੰਬਰ ਤੋਂ ਸਾਊਦੀ ਅਰਬ ਦੀ ਯਾਤਰਾ ਕਰ ਸਕਣਗੇ ਭਾਰਤੀ, ਇਨ੍ਹਾਂ 6 ਦੇਸ਼ਾਂ ਤੋਂ ਹਟੇਗਾ ਬੈਨ

ਇਸ ਤੋਂ ਪਹਿਲੇ ਦਿਨ ਵਿਚ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਅਫਰੀਕਾ ਵਿਚ ਪਾਇਆ ਗਿਆ ਕੋਰੋਨਾ ਵਾਇਰਸ ਬੀ.1.1.529 ਦਾ ਨਵਾਂ ਵੇਰੀਐਂਟ ਚਿੰਤਾਜਨਕ ਹੈ ਅਤੇ ਇਸ ਦਾ ਨਾਮ ਓਮਿਕਰੋਨ ਗ੍ਰੀਕ ਵਰਣਮਾਲਾ ਤੋਂ ਰੱਖਿਆ ਗਿਆ ਹੈ। ਬਿਆਨ ਮੁਤਾਬਕ ਫਾਈਜ਼ਰ ਅਤੇ ਬਾਇਓਐਨਟੈਕ ਨੇ ਕਿਹਾ ਕਿ ਉਹ ਆਗਾਮੀ ਦੋ ਹਫ਼ਤਿਆਂ ਵਿਚ ਓਮਿਕਰੋਮ ਬਾਰੇ ਹੋਰ ਡਾਟਾ ਦੀ ਉਮੀਦ ਕਰਦੇ ਹਨ ਅਤੇ ਅਜਿਹਾ ਦੇਖਿਆ ਗਿਆ ਹੈ ਕਿ ਇਹ ਪਹਿਲਾਂ ਪਾਏ ਗਏ ਵੇਰੀਐਂਟ ਤੋਂ ਕਾਫ਼ੀ ਵੱਖ ਹੈ।

ਇਹ ਵੀ ਪੜ੍ਹੋ : ਮੈਕਸੀਕੋ ’ਚ ਵਾਪਰਿਆ ਵੱਡਾ ਬੱਸ ਹਾਦਸਾ, 19 ਲੋਕਾਂ ਦੀ ਮੌਤ

ਬਿਆਨ ਵਿਚ ਕਿਹਾ ਗਿਆ ਹੈ ਕਿ ਦਵਾਈ ਕੰਪਨੀਆਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਉਨ੍ਹਾਂ ਨੇ ਨਵੇਂ ਟੀਕੇ ਨੂੰ ਵਿਕਸਿਤ ਕਰਨ ਲਈ ਕਈ ਮਹੀਨੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਉਨ੍ਹਾਂ ਦਾ ਟੀਕਾ ਮੌਜੂਦਾ ਸਮੇਂ ਵਿਚ 6 ਹਫ਼ਤਿਆਂ ਦੇ ਅੰਦਰ ਖ਼ੁਦ ਨੂੰ ਅਨੁਕੂਲ ਕਰਨ ਅਤੇ ਉਹ 100 ਦਿਨਾਂ ਦੇ ਅੰਦਰ ਸ਼ੁਰੂਆਤੀ ਬੈਚ ਤਿਆਰ ਕਰਨ ਵਿਚ ਸਮਰੱਥ ਹਨ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੇ ਇਜ਼ਰਾਇਲ ’ਚ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

cherry

This news is Content Editor cherry