ਰੂਸ ਦੇ ਸਟਰਾਂਗ ਮੈਨ ਦੀ ‘ਸੁਪਰਪੁਤਿਨ’ ਨਾਂ ਦਾ ਲਗਾਈ ਗਈ ਐਗਜ਼ੀਬੀਸ਼ਨ

12/10/2017 4:55:28 PM

ਮਾਸਕੋ (ਏਜੰਸੀ)- ਹਾਕੀ ਖਿਡਾਰੀ ਤੋਂ ਲੈ ਕੇ ਜੈੱਟ ਪਾਇਲਟ ਤੱਕ, ਵਲਾਦੀਮੀਰ ਪੁਤਿਨ ਦੇ ਵੱਖ-ਵੱਖ ਰੂਪ ਵਿਚ "ਸੁਪਰਪੁਤਿਨ" ਨਾਂ ਦੀ ਐਗਜ਼ੀਬੀਸ਼ਨ ਲਗਾਈ ਗਈ ਹੈ। ਇਹ ਐਗਜ਼ੀਬੀਸ਼ਨ ਮਾਸਕੋ ’ਚ ਚਿੱਤਰਕਾਰੀ ਦੀਆਂ ਵੱਖੋ-ਵੱਖਰੀਆਂ ਭੂਮਿਕਾਵਾਂ ਨੂੰ ਦਰਸਾਉਂਦੀ ਹੈ। ਇਹ ਐਗਜ਼ੀਬੀਸ਼ਨ ਇਸੇ ਹਫ਼ਤੇ ਸ਼ੁਰੂ ਕੀਤੀ ਗਈ ਹੈ। ਪੁਤਿਨ ਨੇ ਆਪਣੇ ਚੌਥੇ ਕ੍ਰੈਮਲਿਨ ਅਹੁਦੇ ਲਈ ਚੋਣ ਮੁਹਿੰਮ ਸ਼ੁਰੂ ਕੀਤੀ ਹੈ। ਇਹ ਤਸਵੀਰਾਂ ਮਾਸਕੋ ਵਿਖੇ ਇਕ ਪੁਰਾਣੀ ਫੈਕਟਰੀ ਵਿਚ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਤਸਵੀਰਾਂ ਵਿਚ ਪੁਤਿਨ ਨੂੰ ਵੱਖਰੇ-ਵੱਖਰੇ ਅੰਦਾਜ਼ ਵਿਚ ਦਰਸਾਇਆ ਗਿਆ ਹੈ ਜਿਵੇਂ ਉਹ ਭਾਲੂ ਦੀ ਸਵਾਰੀ ਕਰ ਰਹੇ ਹਨ, ਰੂਸ ਦੇ ਝੰਡੇ ਵਿਚ ਪੁਤਿਨ ਮਿਸਾਈਲ ਨੂੰ ਲਾਂਚ ਕਰਦੇ ਹੋਏ ਦਿਖਾਈ ਦਿੰਦੇ ਹਨ। ਪੇਂਟਰ ਯੂਲੀਆ ਡੂਜ਼ੇਵਾ ਨੇ ਦੱਸਿਆ ਕਿ ਇਸ ਐਗਜ਼ੀਬੀਸ਼ਨ ਵਿਚ ਲੱਗੀਆਂ ਤਸਵੀਰਾਂ ਵਿਚ ਪੁਤਿਨ ਦੀਆਂ ਸਮਰੱਥਤਾਵਾਂ ਅਤੇ ਉਨ੍ਹਾਂ ਦੀ ਤਾਕਤ ਨੂੰ ਦਰਸ਼ਾਇਆ ਗਿਆ ਹੈ। ਇਸ ਐਗਜ਼ੀਬੀਸ਼ਨ ਵਿਚ ਤਕਰੀਬਨ 30 ਪੇਂਟਿੰਗ ਲਗਾਈਆਂ ਗਈਆਂ ਹਨ, ਜਿਸ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਾਰਚ 2018 ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਪੁਤਿਨ ਇਕ ਸਟਰਾਂਗ ਮੈਨ ਅਤੇ ਸੁਪਰਹੀਰੋ ਵਜੋਂ ਉਭਰਣਗੇ। ਉਹ ਇਕ ਸੁਪਰ ਰਾਸ਼ਟਰਪਤੀ ਅਤੇ ਸੁਪਰ ਲੀਡਰ ਹਨ।