ਨਿਊ ਸਾਊਥ ਵੇਲਜ਼ ''ਚ ਕਾਰ ਹੋਈ ਹਾਦਸੇ ਦੀ ਸ਼ਿਕਾਰ, ਔਰਤ ਦੀ ਮੌਤ

01/09/2018 3:27:26 PM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਸੈਂਟਰਲ ਕੋਸਟ ਰੋਡ 'ਤੇ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਕਾਰ 'ਚ ਸਵਾਰ ਔਰਤ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਨੂੰ ਨਿਊ ਸਾਊਥ ਵੇਲਜ਼ ਦੇ ਅਵੋਕਾ ਡਰਾਈਵ, ਐਰਿਨ ਨੇੜੇ ਮੋੜਿਆ ਗਿਆ। ਕਾਰ ਪਾਣੀ ਦੀਆਂ ਪਾਈਪਾਂ ਨਾਲ ਟੱਕਰਾ ਗਈ ਸੀ, ਜਿਸ ਕਾਰਨ ਕਾਰ ਦੀ ਅਗਲੀ ਸੀਟ 'ਤੇ ਬੈਠੀ ਔਰਤ ਦੀ ਮੌਤ ਹੋ ਗਈ।
ਡਰਾਈਵਰ ਕਾਰ 'ਚ ਹੀ ਫਸ ਗਿਆ ਅਤੇ ਤਕਰੀਬਨ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਬਾਹਰ ਕੱਢਿਆ। ਜ਼ਖਮੀ ਡਰਾਈਵਰ ਨੂੰ ਏਅਰ ਐਂਬੂਲੈਂਸ ਜ਼ਰੀਏ ਸਿਡਨੀ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਸੈਂਟਰਲ ਕੋਸਟ ਰੋਡ 'ਤੇ 4 ਦਿਨਾਂ ਵਿਚ ਇਹ ਚੌਥਾ ਹਾਦਸਾ ਹੈ, ਜਿਸ 'ਚ 70 ਸਾਲਾ ਔਰਤ ਦੀ ਮੌਤ ਹੋਈ ਹੈ।