ਕੋਰੋਨਾ ਆਫ਼ਤ: ਨਿਊ ਸਾਊਥ ਵੇਲਜ਼ ਦੀਆਂ ਕੌਂਸਲ ਚੋਣਾਂ ਮੁਲਤਵੀ

07/24/2021 2:10:52 PM

ਸਿਡਨੀ : ਨਿਊ ਸਾਊਥ ਵੇਲਜ਼ ਵਿਚ 50 ਲੱਖ ਤੋਂ ਵੱਧ ਵੋਟਰਾਂ ਨੂੰ ਕੌਂਸਲ ਚੋਣਾਂ ਵਿਚ ਵੋਟਾਂ ਪਾਉਣ ਲਈ ਅਜੇ ਹੋਰ ਉਡੀਕ ਕਰਨੀ ਪਏਗੀ। ਦਰਅਸਲ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਸਥਾਨਕ ਸਰਕਾਰ ਨੇ ਦਸੰਬਰ ਤੱਕ ਚੋਣਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਸਥਾਨਕ ਸਰਕਾਰ ਦੀ ਮੰਤਰੀ ਸ਼੍ਰੀਮਤੀ ਸ਼ੈਲੀ ਹੈਨਕਾਕ ਨੇ ਸ਼ਨੀਵਾਰ ਨੂੰ ਕਿਹਾ ਕਿ ਹੁਣ ਇਹ ਚੋਣਾਂ 4 ਸਤੰਬਰ ਦੀ ਬਜਾਏ 4 ਦਸੰਬਰ ਨੂੰ ਹੋਣਗੀਆਂ।

ਹੈਨਕਾਕ ਨੇ ਕਿਹਾ, ‘ਕੋਵਿਡ-19 ਮਹਾਮਾਰੀ ਅਤੇ ਮੌਜੂਦਾ ਜਨਤਕ ਸਿਹਤ ਦੇ ਕਾਰਨ ਅਸੀਂ ਸਥਾਨਕ ਚੋਣਾਂ ਨੂੰ ਇਸ ਸਾਲ ਦੇ ਅੰਤ ਤੱਕ ਮੁਲਤਵੀ ਕਰਨ ਦਾ ਮੁਸ਼ਕਲ ਫ਼ੈਸਲਾ ਲਿਆ ਹੈ।’ ਉਨ੍ਹਾਂ ਅੱਗੇ ਕਿਹਾ, ‘ਅਸੀਂ ਆਪਣੇ ਭਾਈਚਾਰਿਆਂ, ਵੋਟਰਾਂ, ਪੋਲਿੰਗ ਸਟਾਫ਼ ਅਤੇ ਉਮੀਦਵਾਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਚੋਣਾਂ ਨੂੰ ਮੁਲਤਵੀ ਕਰਨ ਲਈ ਇਹ ਕਦਮ ਚੁੱਕਿਆ ਹੈ।’ ਇਹ ਦੂਜੀ ਵਾਰ ਹੈ ਜਦੋਂ ਪਿਛਲੇ ਸਾਲ ਹੋਣ ਵਾਲੀਆਂ ਵੋਟਾਂ ਵਿਚ ਦੇਰੀ ਹੋਈ ਹੈ। ਹੈਨਕਾਕ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਚੋਣ ਕਮਿਸ਼ਨ ਅਤੇ ਨਿਊ ਸਾਊਥ ਵੇਲਜ਼ ਹੈਲਥ ਨਾਲ ਵਿਆਪਕ ਚਰਚਾ ਦੇ ਬਾਅਦ ਇਹ ਫ਼ੈਸਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਰ ਦਸੰਬਰ ਵਿਚ ਡਾਕ ਰਾਹੀਂ ਜਾਂ ਆਨਲਾਈਨ ਵੋਟ ਪਾਉਣ ਦੇ ਯੋਗ ਹੋਣਗੇ। 

cherry

This news is Content Editor cherry