ਜੀਵਨ ਦੇ ਅਨੁਕੂਲ ਧਰਤੀ ਵਰਗਾ ਇਕ ਹੋਰ ਗ੍ਰਹਿ ਮਿਲਿਆ

08/25/2016 3:42:24 PM

 ਲੰਡਨ— ਵਿਗਿਆਨੀਆਂ ਨੇ ਧਰਤੀ ਵਰਗੇ ਇਕ ਗ੍ਰਹਿ ਦਾ ਪਤਾ ਲਗਾਇਆ ਹੈ, ਜਿਸ ਦਾ ਤਾਪਮਾਨ ਤਰਲ ਅਵਸਥਾ ਵਿਚ ਪਾਣੀ ਦੇ ਇਸ ਦੀ ਸਤ੍ਹਾ ਦੇ ਰਹਿਣ ਦੇ ਲਿਹਾਜ਼ ਨਾਲ ਉੱਚਿਤ ਹੈ ਅਤੇ ਸਾਡੇ ਸੌਰ ਮੰਡਲ ਤੋਂ ਬਾਹਰ ਅਜਿਹੀ ਥਾਂ ਸਾਬਤ ਹੋ ਸਕਦਾ ਹੈ, ਜਿੱਥੇ ਜੀਵਨ ਸੰਭਵ ਹੋਵੇ। ਪੁਲਾੜਵਾਦੀਆਂ ਨੇ ਇਕ ਅੰਤਰਰਾਸ਼ਟਰੀ ਟੀਮ ਨੂੰ ਇਸ ਗ੍ਰਹਿ ਦੇ ਸਪੱਸ਼ਟ ਸਬੂਤ ਮਿਲੇ ਹਨ, ਜੋ ਕਰੀਬ ਚਾਰ ਪ੍ਰਕਾਸ਼ ਸਾਲ ਦੀ ਦੂਰੀ ''ਤੇ ਸਥਿਤ ਹੈ ਅਤੇ ਪ੍ਰਾਕਿਸਿਮਾ ਸੇਂਤਾਉਰੀ ਤਾਰੇ ਦੀ ਪਰਿਕਰਮਾ ਕਰਦਾ ਹੈ। ਇਹ ਤਾਰਾ ਸਾਡੀ ਸੌਰ ਪ੍ਰਣਾਲੀ ਵਿਚ ਸਭ ਤੋਂ ਨੇੜੇ ਸਥਿਤ ਹੈ। ਇਸ ਨਵੇਂ ਸੰਸਾਰ ਨੂੰ ''ਪ੍ਰਾਕਿਸਿਮਾ ਬੀ'' ਨਾਂ ਦਿੱਤਾ ਗਿਆ ਹੈ। ਇਹ ਗ੍ਰਹਿ 11 ਦਿਨਾਂ ਵਿਚ ਆਪਣੀ ਪਰਿਕਰਮਾ ਪੂਰੀ ਕਰਦਾ ਹੈ। ਇਸ ਦੇ ਨਾਲ ਇਸ ਦਾ ਤਾਪਮਾਨ ਇਸ ਦੀ ਸਤ੍ਹਾ ''ਤੇ ਤਰਲ ਅਵਸਥਾ ਵਿਚ ਪਾਣੀ ਦੇ ਠਹਿਰਣ ਦੇ ਲਿਹਾਜ਼ ਨਾਲ ਉੱਚਿਤ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਗ੍ਰਹਿ ਧਰਤੀ ਤੋਂ ਥੋੜ੍ਹਾ ਵੱਡਾ ਹੈ ਅਤੇ ਸਾਡੇ ਸਭ ਤੋਂ ਨੇੜੇ ਸਥਿਤ ਗੈਰ-ਸੌਰ ਮੰਡਲੀ ਗ੍ਰਹਿ ਹੈ। ਇਸ ਅਧਿਐਨ ਦਾ ਪ੍ਰਕਾਸ਼ਨ ''ਨੇਚਰ'' ਨਾਮੀ ਜਨਰਲ ਵਿਚ ਹੋਇਆ ਹੈ।

Kulvinder Mahi

This news is News Editor Kulvinder Mahi