ਸ਼੍ਰੀਲੰਕਾ ਸੰਸਦ ''ਚ ਇਸ ਮਹੀਨੇ ਪੇਸ਼ ਹੋਵੇਗਾ ਨਵਾਂ ਅੱਤਵਾਦ ਰੋਧੀ ਬਿੱਲ, PTA ਤੋਂ ਵੀ ਜ਼ਿਆਦਾ ਹੈ ਖਤਰਨਾਕ

04/02/2023 11:38:33 AM

ਕੋਲੰਬੋ- ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦਿਨੇਸ਼ ਗੁਣਵਰਧਨੇ ਨੇ ਸ਼ਨੀਵਾਰ ਨੂੰ ਕਿਹਾ ਕਿ ਨਵਾਂ ਅੱਤਵਾਦ ਰੋਧੀ ਮਸੌਦਾ ਬਿੱਲ ਇਸ ਮਹੀਨੇ ਸੰਸਦ 'ਚ ਪੇਸ਼ ਕੀਤਾ ਜਾਵੇਗਾ ਜੋ ਵਿਨਾਸ਼ਕਾਰੀ ਅੱਤਵਾਦ ਰੋਕਥਾਮ ਬਿੱਲ (ਪੀ.ਟੀ.ਏ)-1979 ਦੀ ਥਾਂ ਲਵੇਗਾ। ਸ਼੍ਰੀਲੰਕਾ ਪੀ.ਟੀ.ਏ. ਦੀ ਥਾਂ 'ਤੇ ਨਵਾਂ ਕਾਨੂੰਨ ਲੈ ਕੇ ਆ ਰਿਹਾ ਹੈ ਜਿਸ ਨੂੰ ਅੱਤਵਾਦ ਰੋਧੀ (ਏ.ਟੀ.ਏ) ਕਿਹਾ ਜਾ ਰਿਹਾ ਹੈ। ਸਰਕਾਰ ਨੇ ਇਹ ਕਦਮ ਪੀ.ਟੀ.ਏ ਦੇ ਸਖ਼ਤ ਸੁਭਾਅ ਦੀ ਵਜ੍ਹਾ ਨਾਲ ਹੋ ਰਹੀ ਨਿੰਦਾ ਤੋਂ ਬਾਅਦ ਚੁੱਕਿਆ। 

ਇਹ ਵੀ ਪੜ੍ਹੋ-GST ਕੁਲੈਕਸ਼ਨ 13 ਫ਼ੀਸਦੀ ਵਧ ਕੇ 1.60 ਲੱਖ ਕਰੋੜ ਰੁਪਏ ਹੋਈ
ਪੁਰਾਣੇ ਕਾਨੂੰਨ ਤੋਂ ਬਿਨਾਂ ਦੋਸ਼ ਵਿਅਕਤੀ ਨੂੰ ਅਨਿਸ਼ਚਿਤਕਾਲ ਤੱਕ ਹਿਰਾਸਤ 'ਚ ਰੱਖਣ ਦਾ ਪ੍ਰਬੰਧ ਸੀ। ਕੌਮਾਂਤਰੀ ਭਾਈਚਾਰੇ ਨੇ ਵੀ ਸ਼੍ਰੀਲੰਕਾ ਤੋਂ ਸਾਲ 1979 'ਚ ਤਮਿਲ ਵੱਖਵਾਦੀ ਅੰਦੋਲਨ ਦੇ ਵਧਣ 'ਤੇ ਅਸਥਾਈ ਤੌਰ 'ਤੇ ਲਾਗੂ ਪੀ.ਟੀ.ਏ. ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ। ਗੁਣਵਰਧਨੇ ਨੇ ਕਿਹਾ ਕਿ ਨਵਾਂ ਬਿੱਲ ਅਪ੍ਰੈਲ ਮਹੀਨੇ ਦੇ ਤੀਜੇ ਹਫ਼ਤੇ 'ਚ ਸੰਸਦ 'ਚ ਪੇਸ਼ ਕੀਤਾ ਜਾਵੇਗਾ। ਇਹ ਪੀ.ਟੀ.ਏ. ਦਾ ਸਥਾਨ ਲਵੇਗਾ। ਵਰਣਨਯੋਗ ਹੈ ਕਿ 17 ਮਾਰਚ ਨੂੰ 97 ਪੰਨਿਆਂ ਦੇ ਏ.ਟੀ.ਏ. ਦਾ ਮਸੌਦਾ ਸਰਕਾਰੀ ਗਜਟ 'ਚ ਪ੍ਰਕਾਸ਼ਿਤ ਕੀਤਾ ਗਿਆ ਸੀ

ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon