ਸਿੰਗਾਪੁਰ ''ਚ 340 ਤੋਂ ਵੱਧ ਵਿਦੇਸ਼ੀ ਕਾਮੇ ਕੋਰੋਨਾ ਦਾ ਸ਼ਿਕਾਰ ਹੋਏ

07/23/2020 7:00:10 PM

ਸਿੰਗਾਪੁਰ— ਵੀਰਵਾਰ ਨੂੰ ਸਿੰਗਾਪੁਰ ਵਿਚ ਕੋਵਿਡ-19 ਦੇ 354 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਜ਼ਿਆਦਾਤਰ ਵਿਦੇਸ਼ੀ ਹਨ। ਇਸ ਦੇ ਨਾਲ ਸੰਕ੍ਰਮਿਤਾਂ ਦੀ ਕੁੱਲ ਸੰਖਿਆ 49,098 ਹੋ ਗਈ ਹੈ।

ਸਿਹਤ ਮੰਤਰਾਲਾ ਨੇ ਕਿਹਾ ਕਿ ਨਵੇਂ ਮਾਮਲਿਆਂ ਵਿਚੋਂ 346 ਵਿਦੇਸ਼ੀ ਕਾਮੇ ਹਨ। ਮੰਤਰਾਲਾ ਨੇ ਦੱਸਿਆ ਕਿ ਸਿੰਗਾਪੁਰ ਵਿਚ 150 ਕੋਵਿਡ-19 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, 3,772 ਹੋਰ ਇਕਾਂਤਵਾਸ ਹਨ ਅਤੇ ਉਨ੍ਹਾਂ ਦੀ ਵੱਖ-ਵੱਖ ਕਮਿਊਨਿਟੀ ਸੈਂਟਰਾਂ ਵਿਚ ਦੇਖਭਾਲ ਕੀਤੀ ਜਾ ਰਹੀ ਹੈ।

ਉੱਥੇ ਹੀ, 211 ਹੋਰ ਮਰੀਜ਼ਾਂ ਨੂੰ ਬੁੱਧਵਾਰ ਨੂੰ ਹਸਪਤਾਲਾਂ ਅਤੇ ਕਮਿਊਨਿਟੀ ਦੇ ਵੱਖਰੇ-ਵੱਖਰੇ ਕੇਂਦਰਾਂ ਤੋਂ ਛੁੱਟੀ ਮਿਲਣ ਨਾਲ ਇਸ ਛੂਤ ਵਾਲੀ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 44,795 ਹੋ ਗਈ ਹੈ। ਸਿੰਗਾਪੁਰ ਵਿਚ ਹੌਲੀ-ਹੌਲੀ ਕਾਰੋਬਾਰੀ ਅਦਾਰੇ ਖੋਲ੍ਹੇ ਜਾ ਰਹੇ ਹਨ। ਸਿੰਗਾਪੁਰ ਟੂਰਿਜ਼ਮ ਬੋਰਡ (ਐੱਸ. ਟੀ. ਬੀ.) ਨੇ ਮੰਗਲਵਾਰ ਨੂੰ ਘਰੇਲੂ ਸੈਰ-ਸਪਾਟਾ ਨੂੰ ਉਤਸ਼ਾਹਤ ਕਰਨ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਮੁਹਿੰਮ ਦੀ ਸ਼ੁਰੂਆਤ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਮਹਾਮਾਰੀ ਕਾਰਨ ਸਿੰਗਾਪੁਰ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਕਮੀ ਆਈ ਹੈ।

Sanjeev

This news is Content Editor Sanjeev