ਮਿਸ ਅਤੇ ਮਿਸੇਜ ਯੂਰਪ ਦੇ ਗਰੈਂਡ ਫਾਈਨਲ ਲਈ ਕੀਤੀਆਂ ਗਈਆ ਨਵੀਂਆਂ ਨਿਯੁਕਤੀਆਂ

11/22/2023 4:30:26 PM

ਰੋਮ/ਇਟਲੀ (ਕੈਂਥ): ਯੂਰਪ ਦੇ ਜੀ ਆਰ ਨੌਰਦਿਕ ਈਵੈਂਟਸ ਗਰੁੱਪ ਅਤੇ ਸਿੰਘ ਡਿਜੀਟਲ ਮੀਡੀਆ ਵਲੋਂ ਮਿਸ ਅਤੇ ਮਿਸੇਜ ਯੂਰਪ ਦੇ ਗਰੈਂਡ ਫਾਈਨਲ ਲਈ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਪ੍ਰੈਸ ਨੂੰ ਭੇਜੀ ਜਾਣਕਾਰੀ ਵਿੱਚ ਫਾਊਂਡਰ ਅਤੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ੍ਰੀਮਤੀ ਮੰਜੂ ਬਾਲਾ (ਡੈਨਮਾਰਕ) ਨੂੰ ਇੰਨਫਾਰਮੇਸ਼ਨ ਡਾਇਰੈਕਟਰ, ਜਦਕਿ ਸ੍ਰੀਮਤੀ ਪ੍ਰਿਤਪਾਲ ਕੌਰ (ਬੈਲਜੀਅਮ), ਮਨਦੀਪ ਕੌਰ ਮਾਛੀਵਾੜਾ (ਸਲੋਵੇਨੀਆ), ਮਨਪ੍ਰੀਤ ਕੌਰ (ਡੈਨਮਾਰਕ) ਅਤੇ ਇਕਬਾਲ ਖੇਲਾ (ਅਸਟਰੀਆ) ਸਾਰੀਆਂ ਨੂੰ ਨੈਸ਼ਨਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿ : ਰਾਸ਼ਟਰਪਤੀ ਅਲਵੀ ਨੇ ਫਲਸਤੀਨ ਮੁੱਦੇ 'ਤੇ ਦਿੱਤਾ ਸੁਝਾਅ, ਸਦਨ 'ਚ ਉੱਠੀ ਅਸਤੀਫ਼ੇ ਦੀ ਮੰਗ 

ਇਹ ਸਭ ਆਪਣੇ ਆਪਣੇ ਦੇਸ਼ ਸਮੇਤ ਯੂਰਪ ਦੇ ਹੋਰ ਦੇਸ਼ਾਂ ਵਿੱਚ ਇਸ ਗਰੈਂਡ ਫਾਈਨਲ ਲਈ ਕੰਮ ਕਰਨਗੇ। ਵਰਨਣਯੋਗ ਹੈ ਕਿ ਇਸ ਵਾਰ ਦਾ ਇਹ ਮਹਾਂ ਮੁਕਾਬਲਾ ਇਟਲੀ ਦੇ ਸ਼ਹਿਰ ਕਰੇਮੋਨਾ ਵਿਖੇ ਹੋਵੇਗਾ, ਜਿਸ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਚੁਣ ਕੇ ਆਈਆਂ ਮਿਸ ਅਤੇ ਮਿਸੇਜ ਪੰਜਾਬਣ ਭਾਗ ਲੈਣਗੀਆਂ। ਉਹਨਾਂ ਯੂਰਪ ਅਤੇ ਇੰਗਲੈਡ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 

Vandana

This news is Content Editor Vandana