ਨੇਪਾਲੀ ਪ੍ਰਧਾਨ ਮੰਤਰੀ ਨੇ ਕੈਬਨਿਟ ਵਿਸਤਾਰ ਤੋਂ ਪਹਿਲਾਂ ਰਾਸ਼ਟਰਪਤੀ ਵਿਦਿਆ ਭੰਡਾਰੀ ਨਾਲ ਕੀਤੀ ਮੁਲਾਕਾਤ

07/17/2017 12:39:28 AM

ਕਾਠਮੰਡੂ — ਨੇਪਾਲੀ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਓਵਾ ਨੇ ਕੈਬਨਿਟ ਵਿਸਤਾਰ ਨੂੰ ਲੈ ਕੇ ਚੱਲੀ ਰਹੀਆਂ ਰੁਕਾਵਟਾਂ ਵਿਚਾਲੇ ਐਤਵਾਰ ਨੂੰ ਰਾਸ਼ਟਰਪਤੀ ਦੇਵੀ ਭੰਡਾਰੀ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਿਚਾਲੇ ਮੁਲਾਕਾਤ ਰਾਸ਼ਟਰਪਤੀ ਭਵਨ 'ਚ ਹੋਈ ਅਤੇ ਦੋਹਾਂ ਨੇਤਾਵਾਂ ਨੇ ਕਈ ਮੁੱਦਿਆਂ ਅਤੇ ਤਾਜ਼ਾ ਰਾਜਨੀਤਕ ਹਾਲਾਤਾਂ 'ਤੇ ਚਰਚਾ ਕੀਤੀ। ਦੇਓਬਾਰ ਦੇ ਕਰੀਬੀ ਮੰਨੇ ਜਾਣ ਵਾਲੇ ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਬਿਮਲਿੰਦਰ ਨਿਧੀ ਨੇ ਕਿਹਾ ਕਿ ਕੈਬਨਿਟ ਵਿਸਤਾਰ ਅਗਲੇ ਕੁਝ ਦਿਨਾਂ 'ਚ ਹੋਵੇਗਾ। ਨਿਧੀ ਨੇ ਕਿਹਾ ਕਿ ਸੀ. ਪੀ. ਐੱਨ. -ਮਾਓਵਾਦੀ ਸੈਂਟਰ ਦੇ ਪ੍ਰਮੁੱਖ ਪ੍ਰਚੰਡ ਦੇ ਥਾਈਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਕੈਬਨਿਟ 'ਚ ਵਿਸਤਾਰ ਹੋਵੇਗਾ। ਪ੍ਰਚੰਡ ਇਲਾਜ ਲਈ ਥਾਈਲੈਂਡ ਗਏ ਹੋਏ ਹਨ।