1,73,072 ਕਿਲੋ ਚੰਦਨ ਦੀ ਲੱਕੜੀ ਭਾਰਤ ਨੂੰ ਵਾਪਸ ਕਰੇਗਾ ਨੇਪਾਲ

01/17/2020 9:48:11 PM

ਕਾਠਮੰਡੂ- ਪਿਛਲੇ 10 ਸਾਲਾਂ ਵਿਚ ਤਸਕਰੀ ਦੀਆਂ ਵੱਖ-ਵੱਖ ਵਾਰਦਾਤਾਂ ਵਿਚ ਨੇਪਾਲ ਸਰਕਾਰ ਵਲੋਂ ਜ਼ਬਤ ਕੀਤੀ ਗਈ 1,73,072 ਕਿਲੋ ਲਾਲ ਚੰਦਨ ਦੀ ਲੱਕੜੀ ਭਾਰਤ ਨੂੰ ਵਾਪਸ ਕੀਤੀ ਜਾਵੇਗੀ। ਮੀਡੀਆਂ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਚੰਦਨ ਦੀ ਲੱਕੜੀ ਨੇਪਾਲ ਦੇ ਰਸਤੇ ਭਾਰਤ ਤੋਂ ਚੀਨ ਤਸਕਰੀ ਕਰਕੇ ਲਿਜਾਣ ਦੀ ਕੋਸ਼ਿਸ਼ ਦੌਰਾਨ ਜ਼ਬਤ ਕੀਤੀ ਗਈ ਸੀ। ਨੇਪਾਲ ਤੇ ਭਾਰਤ ਦੋਵਾਂ ਨੇ 'ਕਨਵੈਂਸ਼ਨ ਆਨ ਇੰਟਰਨੈਸ਼ਨਲ ਟ੍ਰੇਡ ਇਨ ਐਨਡੇਂਜਰਡ ਸਪੀਸ਼ੀਜ਼ ਆਫ ਵਾਈਲਡ ਫੌਨਾ ਐਂਡ ਫਲੋਰਾ' ਬਹੁ-ਪੱਖੀ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ਦੇ ਮੁਤਾਬਕ ਵਪਾਰ ਦੇ ਲਈ ਜ਼ਬਤ ਕੀਤੀ ਗਈ ਵਸਤੂ ਨੂੰ ਉਸ ਦੇ ਮੂਲ ਦੇਸ਼ ਨੂੰ ਵਾਪਸ ਕਰਨ ਦਾ ਕਾਨੂੰਨ ਹੈ। ਹਿਮਾਚਲ ਟਾਈਮਸ ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਨੇਪਾਲ ਸਰਕਾਰ ਨੇ ਕਿਹਾ ਹੈ ਕਿ ਜ਼ਬਤ ਕੀਤੀ ਗਈ 1,73,072 ਕਿਲੋ ਲਾਲ ਚੰਦਨ ਦੀ ਲੱਕੜੀ ਭਾਰਤ 90 ਦਿਨਾਂ ਦੇ ਅੰਦਰ ਵਾਪਸ ਲਿਜਾ ਸਕਦਾ ਹੈ। 

Baljit Singh

This news is Content Editor Baljit Singh