ਨੇਪਾਲ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਦੀ ਮੌਤ, 16 ਜ਼ਖ਼ਮੀ

11/28/2016 3:06:48 PM

ਕਾਠਮੰਡੂ— ਨੇਪਾਲ ਦੇ ਨਵਲਪਾਰਸੀ ਜ਼ਿਲੇ ''ਚ ਇੱਕ ਜੀਪ ਦੇ 300 ਮੀਟਰ ਡੂੰਘੀ ਖੱਡ ''ਚ ਡਿੱਗ ਜਾਣ ਕਾਰਨ ਉਸ ''ਚ ਸਵਾਰ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਸ਼ਨੀਵਾਰ ਨੂੰ ਕਾਠਮੰਡੂ ਤੋਂ 170 ਕਿਲੋਮੀਟਰ ਦੂਰ ਇੱਕ ਪਹਾੜੀ ਰਸਤੇ ''ਤੇ ਜੀਪ ਦੇ ਫਿਸਲਣ ਕਾਰਨ ਵਾਪਰਿਆ। ਇੱਕ ਨੇਪਾਲੀ ਅਖ਼ਬਾਰ ਨੇ ਜ਼ਿਲਾ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ, ''ਚਾਲਕ ਸਮੇਤ ਤਿੰਨ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ।'' ਪੁਲਸ ਨੂੰ ਸ਼ੱਕ ਹੈ ਕਿ ਜੀਪ ਦਾ ਉੱਥੇ ਖੜੇ ਲੋਕਾਂ ਨੂੰ ਟੱਕਰ ਮਾਰਨ ਕਾਰਨ ਇਹ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਜੀਪ ਸੜਕ ਤੋਂ 300 ਮੀਟਰ ਹੇਠਾਂ ਇੱਕ ਖੱਡ ''ਚ ਡਿੱਗ ਗਈ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖ਼ਮੀ ਹੋ ਗਏ। ਪਹਾੜੀ ਇਲਾਕਾ ਹੋਣ ਕਾਰਨ ਬਚਾਅ ਕਾਰਜ ''ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦਈਏ ਕਿ ਸੜਕ ਹਾਦਸੇ ਨੇਪਾਲ ''ਚ ਆਮ ਹਨ ਅਤੇ ਵਧੇਰੇ ਹਾਦਸੇ ਸੜਕਾਂ ਤੇ ਵਾਹਨਾਂ ਦੀ ਸੰਭਾਲ ਕਾਰਨ ਵਾਪਰਦੇ ਹਨ।