ਨੇਪਾਲ ਪੁਲਸ ਨੇ ਭਾਰਤ ਵਿਰੋਧੀ ਪ੍ਰਦਰਸ਼ਨ ਕਰ ਰਹੇ 20 ਮਾਓਵਾਦੀ ਵਰਕਰ ਕੀਤੇ ਗ੍ਰਿਫਤਾਰ

11/11/2019 1:15:46 AM

ਕਾਠਮੰਡੂ - ਭਾਰਤ ਦੇ ਨਵੇਂ ਰਾਜਨੀਤਕ ਨਕਸ਼ੇ ਖਿਲਾਫ ਨੇਪਾਲ 'ਚ ਪ੍ਰਦਰਸ਼ਨ ਕਰਨ ਨੂੰ ਲੈ ਕੇ ਇਕ ਪ੍ਰਤੀਬੰਧਿਤ ਮਾਓਵਾਦੀ ਸੰਗਠਨ ਦੇ ਘਟੋਂ-ਘੱਟ 20 ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧ 'ਚ ਇਕ ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਨੇਤਰ ਬਿਕ੍ਰਮਚੰਦ ਵਿਪਲਵ ਦੀ ਅਗਵਾਈ ਵਾਲੇ ਇਕ ਮਾਓਵਾਦੀ ਧੜੇ-ਨੇਪਾਲ ਕਮਿਊਨਿਸਟ ਪਾਰਟੀ ਨਾਲ ਜੁੜੇ ਵਿਦਿਆਰਥੀਆਂ ਨੂੰ ਮੈਤੀਘਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਪਾਰਟੀ ਨੇ 6 ਨਵੰਬਰ ਨੂੰ ਭਾਰਤ ਦੇ ਨਕਸ਼ੇ ਦੀ ਨਿੰਦਾ ਕਰਦੇ ਹੋਏ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ।

ਇਸ ਨਕਸ਼ੇ 'ਚ ਕਾਲਾਪਾਣੀ ਨੂੰ ਕਥਿਤ ਰੂਪ ਤੋਂ ਭਾਰਤ ਦਾ ਹਿੱਸਾ ਦਿਖਾਇਆ ਗਿਆ ਹੈ। ਨੇਪਾਲ ਸਰਕਾਰ ਨੇ ਬੁੱਧਵਾਰ ਨੂੰ ਆਖਿਆ ਸੀ ਕਿ ਦੇਸ਼ ਦੇ ਪੱਛਮ 'ਚ ਸਥਿਤ ਕਾਲਾਪਾਣੀ ਉਸ ਦੀ ਸਰਹੱਦ 'ਚ ਆਉਂਦਾ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਆਖਿਆ ਸੀ ਕਿ ਪਿਛਲੇ ਹਫਤੇ ਉਸ ਵੱਲੋਂ ਜਾਰੀ ਕੀਤਾ ਗਿਆ ਨਕਸ਼ਾ ਉਸ ਦੇ ਹਕੂਮਤ ਵਾਲੇ ਖੇਤਰ ਨੂੰ ਦਰਸਾਉਂਦਾ ਹੈ ਅਤੇ ਉਸ ਨੇ ਨੇਪਾਲ ਦੇ ਨਾਲ ਆਪਣੀ ਸਰਹੱਦ ਨੂੰ ਕਿਸੇ ਵੀ ਤਰੀਕੇ ਨਾਲ ਸੋਧ ਨਹੀਂ ਕੀਤਾ ਹੈ। ਭਾਰਤ ਨੇ ਪਿਛਲੇ ਹਫਤੇ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਦਾ ਨਕਸ਼ਾ ਜਾਰੀ ਕੀਤਾ ਸੀ ਅਤੇ ਭਾਰਤ ਦੇ ਨਕਸ਼ੇ 'ਚ ਇਨ੍ਹਾਂ ਕੇਂਦਰ ਸ਼ਾਸਤ ਨੂੰ ਦਰਸ਼ਾਇਆ ਗਿਆ ਹੈ।

ਇਨ੍ਹਾਂ ਨਕਸ਼ਿਆਂ 'ਚ ਪਾਕਿਸਤਾਨ ਦੇ ਕਬਜ਼ੇ ਵਾਲ ਕਸ਼ਮੀਰ ਨੂੰ ਜੰਮੂ ਕਸ਼ਮੀਰ ਦਾ ਹਿੱਸਾ, ਜਦਕਿ ਗਿਲਗਿਤ ਬਾਲਟੀਸਤਾਨ ਨੂੰ ਲੱਦਾਖ ਦਾ ਹਿੱਸਾ ਦਰਸ਼ਾਇਆ ਗਿਆ ਹੈ। ਨੇਪਾਲ ਸਰਕਾਰ ਨੇ ਆਖਿਆ ਕਿ ਮੀਡੀਆ ਦੀਆਂ ਖਬਰਾਂ ਨਾਲ ਉਸ ਦਾ ਧਿਆਨ ਭਾਰਤ ਦੇ ਨਵੇਂ ਨਕਸ਼ੇ 'ਚ ਕਾਲਾਪਾਣੀ ਨੂੰ ਸ਼ਾਮਲ ਕੀਤੇ ਜਾਣ ਵੱਲ ਗਿਆ ਹੈ। ਪ੍ਰਧਾਨ ਮੰਤਰੀ ਪੀ. ਸ਼ਰਮਾ ਓਲੀ ਨੇ ਇਸ ਮੁੱਦੇ 'ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਨਿਵਾਸ ਨੂੰ ਸਰਵ-ਦਲੀ ਬੈਠਕ ਬੁਲਾਈ ਸੀ। ਇਸ ਬੈਠਕ 'ਚ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਸਿਆਸੀ ਦਲਾਂ ਦੇ ਸੀਨੀਅਰ ਨੇਤਾਵਾਂ ਨੇ ਇਸ ਮੁੱਦੇ ਦੇ ਹੱਲ ਲਈ ਉਨ੍ਹਾਂ ਤੋਂ ਪ੍ਰਭਾਵੀ ਕਦਮ ਚੁੱਕਣ ਅਤੇ ਉੱਚ ਪੱਧਰੀ ਰਾਜਨੀਤਕ ਸੰਵਾਦ ਸ਼ੁਰੂ ਕਰਨ ਦਾ ਜ਼ਿਕਰ ਕੀਤਾ।

Khushdeep Jassi

This news is Content Editor Khushdeep Jassi