ਨੇਪਾਲ ਪੁਲਸ ਨੇ ਗੈਰ ਕਾਨੂੰਨੀ ਦਸਤਾਵੇਜ਼ ਮਾਮਲੇ ''ਚ 10 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ

05/08/2023 6:19:16 PM

ਕਾਠਮੰਡੂ (ਭਾਸ਼ਾ)- ਨੇਪਾਲ ਪੁਲਸ ਨੇ ਇੱਥੇ ਤਿੰਨ ਔਰਤਾਂ ਸਮੇਤ 10 ਭਾਰਤੀ ਨਾਗਰਿਕਾਂ ਨੂੰ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਨੇਪਾਲੀ ਨਾਗਰਿਕਤਾ ਕਾਰਡ ਹਾਸਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਡਿਪਟੀ ਸੁਪਰਡੈਂਟ ਆਫ ਪੁਲਸ ਰਵਿੰਦਰ ਰੇਗਮੀ ਨੇ ਦੱਸਿਆ ਕਿ ਕਾਠਮੰਡੂ ਵੈਲੀ ਕ੍ਰਾਈਮ ਇਨਵੈਸਟੀਗੇਸ਼ਨ ਆਫਿਸ ਦੀ ਟੀਮ ਨੇ ਸ਼ਨੀਵਾਰ ਨੂੰ ਕਾਠਮੰਡੂ ਦੇ ਵੱਖ-ਵੱਖ ਹਿੱਸਿਆਂ ਤੋਂ ਬਿਹਾਰ ਦੇ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਸੱਤ ਪੁਰਸ਼ ਸਨ, ਜਦੋਂ ਕਿ ਤਿੰਨ ਔਰਤਾਂ ਸਨ। ਕਾਠਮੰਡੂ ਵੈਲੀ ਪੁਲਸ ਦਫ਼ਤਰ ਨੇ ਐਤਵਾਰ ਨੂੰ ਆਪਣੇ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਕੀਤਾ।

ਰੇਗਮੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੇ ਫਰਜ਼ੀ ਦਸਤਾਵੇਜ਼ ਪੇਸ਼ ਕਰਕੇ ਰੂਪਾਂਦੇਹੀ, ਬਾਰਾ ਅਤੇ ਪਾਰਸਾ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰਾਂ ਤੋਂ ਵੱਖ-ਵੱਖ ਮਿਤੀਆਂ 'ਤੇ ਨੇਪਾਲੀ ਨਾਗਰਿਕਤਾ ਸਰਟੀਫਿਕੇਟ ਹਾਸਲ ਕੀਤੇ। ਦਿ ਕਾਠਮੰਡੂ ਪੋਸਟ ਅਖਬਾਰ ਨੇ ਦੱਸਿਆ ਕਿ ਪੁਲਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਲੰਬੇ ਸਮੇਂ ਤੋਂ ਨੇਪਾਲ ਵਿੱਚ ਰਹਿ ਰਹੇ ਹਨ, ਕੁਝ ਤਾਂ 2006 ਤੋਂ ਹਨ। ਮਾਈ ਰਿਪਬਲਿਕਾ ਅਖ਼ਬਾਰ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਤਿੰਨ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ ਹੋਈਆਂ ਹਨ ਅਤੇ ਫੜੇ ਗਏ ਲੋਕ ਮਠਿਆਈ ਬਣਾਉਣ ਦੇ ਕਾਰੋਬਾਰ ਵਿਚ ਲੱਗੇ ਹੋਏ ਸਨ ਅਤੇ ਨੇਪਾਲ ਵਿਚ ਮਿਠਾਈ ਦੀਆਂ ਦੁਕਾਨਾਂ ਚਲਾਉਂਦੇ ਸਨ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਗ੍ਰਿਫਿਥ ਸ਼ਹਿਰ 'ਚ ਸਿੱਖ ਭਾਈਚਾਰੇ ਨੇ ਇਸ ਮਾਮਲੇ ਨੂੰ ਲੈ ਕੇ ਜਤਾਈ ਨਿਰਾਸ਼ਾ

ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਤੋਂ ਨੇਪਾਲੀ ਨਾਗਰਿਕਤਾ ਸਰਟੀਫਿਕੇਟ, ਵੋਟਰ ਪਛਾਣ ਪੱਤਰ, ਭਾਰਤੀ ਪਾਸਪੋਰਟ ਅਤੇ ਆਧਾਰ ਕਾਰਡ ਵੀ ਜ਼ਬਤ ਕੀਤੇ ਗਏ ਹਨ। ਭਾਰਤੀ ਨਾਗਰਿਕਾਂ ਦੀ ਪਛਾਣ ਭਾਰਤ ਪ੍ਰਸਾਦ ਗੁਪਤਾ (55) ; ਰਾਹੁਲ ਗੁਪਤਾ (30); ਗਿਆਨਮਤੀ ਦੇਵੀ ਗੁਪਤਾ (50); ਗੋਪਾਲ ਗੁਪਤਾ (39); ਰਾਮ ਸੁੰਦਰ ਗੁਪਤਾ (44); ਰਾਮ ਪ੍ਰਵੇਸ਼ ਗੁਪਤਾ (43); ਭਰਤ ਗੁਪਤਾ (46); ਸਨੇਹਲਤਾ ਗੁਪਤਾ (42); ਮਨਦੇਵੀ ਗੁਪਤਾ (49) ਅਤੇ ਰਾਜੇਸ਼ ਕੁਮਾਰ ਗੁਪਤਾ (52) ਵਜੋਂ ਹੋਈ ਹੈ। ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਵਰਤਮਾਨ ਵਿੱਚ ਕਾਠਮੰਡੂ ਘਾਟੀ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana