ਨੇਪਾਲ ਦੀ ਸੰਸਦ ਦੇ ਪ੍ਰਧਾਨ ''ਤੇ ਲੱਗੇ ਬਲਾਤਕਾਰ ਦੇ ਦੋਸ਼, ਦਿੱਤਾ ਅਸਤੀਫਾ

10/01/2019 7:30:59 PM

ਕਾਠਮੰਡੂ— ਨੇਪਾਲ ਦੀ ਸੰਸਦ ਦੇ ਪ੍ਰਧਾਨ ਨੇ ਸੰਸਦੀ ਦਫਤਰ 'ਚ ਇਕ ਮਹਿਲਾ ਕਰਮਚਾਰੀ ਦੇ ਨਾਲ ਬਲਾਤਕਾਰ ਦਾ ਦੋਸ਼ ਲੱਗਣ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸੰਸਦ ਪ੍ਰਧਾਨ ਕ੍ਰਿਸ਼ਣਾ ਬਹਾਦਰ ਮਹਿਰਾ ਨੇ ਵਿਧਾਨਸਭਾ ਉਪ ਪ੍ਰਧਾਨ ਸ਼ਿਮਾਇਆ ਤੁੰਬਾਹੰਫੇ ਨੂੰ ਆਪਣਾ ਅਸਤੀਫਾ ਸੌਂਪਿਆ।

ਆਪਣੇ ਅਸਤੀਫੇ 'ਚ ਮਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਕਿ ਦੋਸ਼ਾਂ ਦੀ ਨਿਰਪੱਖ ਜਾਂਚ ਹੋ ਸਕੇ। ਇਸ ਤੋਂ ਪਹਿਲਾਂ ਮਹਿਰਾ ਨੇ ਮਹਿਲਾ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ। ਆਨਲਾਈਨ ਨਿਊਜ਼ ਪੋਰਟਲ ਹਮਰੋ ਕੁਰਾ 'ਚ ਪੀੜਤਾ ਨੇ ਦਾਅਵਾ ਕੀਤਾ ਹੈ ਕਿ ਉਹ ਸਾਲਾਂ ਤੋਂ ਮਹਿਰਾ ਨੂੰ ਜਾਣਦੀ ਸੀ ਤੇ ਮਹਿਰਾ ਨੇ ਉਸ ਨਾਲ ਅਸ਼ਲੀਲ ਵਤੀਰਾ ਕੀਤਾ। ਉਸ ਨੇ ਦਾਅਵਾ ਕੀਤਾ ਕਿ 23 ਸਤੰਬਰ ਨੂੰ ਜਦੋਂ ਉਹ ਆਪਣੇ ਕਿਰਾਏ ਦੇ ਮਕਾਨ 'ਚ ਇਕੱਲੀ ਸੀ ਉਦੋਂ ਮਹਿਰਾ ਉਸ ਦੇ ਘਰ ਆਏ ਸਨ। ਪੀੜਤਾ ਨੇ ਉਨ੍ਹਾਂ ਨੂੰ ਨਸ਼ੇ ਦੀ ਹਾਲਤ 'ਚ ਹੋਣ ਕਾਰਨ ਘਰ 'ਚ ਦਾਖਲ ਹੋਣ ਤੋਂ ਰੋਕਿਆ ਪਰ ਉਨ੍ਹਾਂ ਨੇ ਉਸ ਦੀ ਇਕ ਨਾ ਸੁਣੀ। ਉਨ੍ਹਾਂ ਨੇ ਉਸ ਦੇ ਨਾਲ ਜ਼ਬਰਦਸਤੀ ਕੀਤੀ। ਇਕ ਪੱਤਰਕਾਰ ਏਜੰਸੀ ਨੇ ਖਬਰ ਦਿੱਤੀ ਹੈ ਕਿ ਨੇਪਾਲ ਦੀ ਕਮਿਊਨਿਸਟ ਪਾਰਟੀ ਦੇ ਦਫਤਰ ਨੇ ਮੰਗਲਵਾਰ ਨੂੰ ਇਸ ਤੋਂ ਪਹਿਲਾਂ ਇਕ ਬੈਠਕ ਕੀਤੀ ਸੀ, ਜਿਸ 'ਚ ਫੈਸਲਾ ਲਿਆ ਗਿਆ ਸੀ ਕਿ ਮਹਿਰਾ ਪ੍ਰਤੀਨਿਧ ਸਭਾ ਅਹੁਦੇ ਤੋਂ ਅਸਤੀਫਾ ਦੇਣ। ਖਬਰ ਮੁਤਾਬਕ ਸੱਤਾਧਾਰੀ ਦਲ ਦੇ ਬੁਲਾਰੇ ਨਾਰਾਇਣ ਖਜੀ ਸ੍ਰੇਸ਼ਠ ਨੇ ਕਿਹਾ ਕਿ ਮਹਿਰਾ ਨੇ ਆਪਣੇ ਦਫਤਰ ਦੀ ਬੈਠਕ 'ਚ ਫੈਸਲਾ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਤਾਂ ਕਿ ਉਨ੍ਹਾਂ ਖਿਲਾਫ ਦੋਸ਼ਾਂ ਦੀ ਸੁਚਾਰੂ ਜਾਂਚ ਹੋ ਸਕੇ।

Baljit Singh

This news is Content Editor Baljit Singh