ਨੇਪਾਲ ਨੇ ਸਾਬਕਾ ਕਾਨੂੰਨ ਮੰਤਰੀ ਨੂੰ ਭਾਰਤ ’ਚ ਰਾਜਦੂਤ ਕੀਤਾ ਨਾਮਜ਼ਦ

11/12/2018 6:08:22 PM

ਕਾਠਮੰਡੂ (ਭਾਸ਼ਾ)– ਨੇਪਾਲ ਦੀ ਸਰਕਾਰ ਨੇ ਸੋਮਵਾਰ ਨੂੰ ਸਾਬਕਾ ਕਾਨੂੰਨ ਮੰਤਰੀ ਤੇ ਸੀਨੀਅਰ ਨੇਤਾ ਨੀਲਾਂਬਰ ਅਚਾਰੀਆ ਨੂੰ ਭਾਰਤ ’ਚ ਰਾਜਦੂਤ ਨਾਮਜ਼ਦ ਕੀਤਾ ਹੈ। ਪਿਛਲੇ ਸਾਲ ਦੀਪ ਕੁਮਾਰ ਉਪਾਧਿਆਏ ਦੇ ਅਸਤੀਫਾ ਦੇਣ ਅਤੇ ਸਰਗਰਮ ਰਾਜਨੀਤੀ ’ਚ ਆਉਣ ਦੇ ਫੈਸਲੇ ਤੋਂ ਬਾਅਦ ਭਾਰਤ ’ਚ ਨੇਪਾਲੀ ਰਾਜਦੂਤ ਦਾ ਅਹੁਦਾ ਕਰੀਬ ਇਕ ਸਾਲ ਤੋਂ ਖਾਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੀ ਪ੍ਰਧਾਨਗੀ ’ਚ ਕੈਬਨਿਟ ਦੀ ਇਕ ਮੀਟਿੰਗ ’ਚ ਅਚਾਰੀਆ ਦਾ ਨਾਂ ਇਸ ਅਹੁਦੇ ਲਈ ਪ੍ਰਸਤਾਵਿਤ ਕੀਤਾ ਗਿਆ। ਅਚਾਰੀਆ ਸ਼੍ਰੀਲੰਕਾ ’ਚ ਨੇਪਾਲ ਦੇ ਦੂਤ ਰਹਿ ਚੁੱਕੇ ਹਨ।