ਇਸ ਸਾਲ ਨੇਪਾਲ 'ਚ ਆਏ 1.77 ਲੱਖ ਤੋਂ ਵਧੇਰੇ ਸੈਲਾਨੀ, ਵੱਡੀ ਗਿਣਤੀ 'ਚ ਭਾਰਤੀ ਵੀ ਸ਼ਾਮਿਲ

09/14/2020 1:00:38 PM

ਕਾਠਮੰਡੂ (ਬਿਊਰੋ): ਨੇਪਾਲ ਵਿਚ 2020 ਦੇ ਅੱਠ ਮਹੀਨਿਆਂ ਵਿਚ 1.77 ਲੱਖ ਤੋਂ ਵਧੇਰੇ ਵਿਦੇਸ਼ੀਆਂ ਨੇ ਯਾਤਰਾ ਕੀਤੀ। ਇਹਨਾਂ ਵਿਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ। ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਦੇ ਮੁਤਾਬਕ, ਸਾਲ ਦੀ ਸ਼ੁਰੂਆਤ ਤੋਂ ਅਗਸਤ ਤੱਕ 8 ਮਹੀਨਿਆਂ ਵਿਚ 1,77,675 ਵਿਦੇਸ਼ੀ ਸੈਲਾਨੀਆਂ ਨੇ ਨੇਪਾਲ ਦੀ ਯਾਤਰਾ ਕੀਤੀ ਹੈ। ਕੋਵਿਡ-19 ਇਨਫੈਕਸ਼ਨ 'ਤੇ ਰੋਕ ਲਗਾਉਣ ਲਈ ਨੇਪਾਲ ਵਿਚ ਲਗਾਈ ਗਈ ਤਾਲਾਬੰਦੀ ਦੇ ਬਾਵਜੂਦ ਇੱਥੇ 1.77 ਲੱਖ ਸੈਲਾਨੀਆਂ ਨੇ ਯਾਤਰਾ ਕੀਤੀ, ਜਿਹਨਾਂ ਵਿਚ ਭਾਰਤੀ ਸਭ ਤੋਂ ਵੱਧ ਹਨ। 

ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ, ਜਨਵਰੀ ਦੀ ਸ਼ੁਰੂਆਤ ਵਿਚ ਕੁੱਲ 16,800 ਭਾਰਤੀਆਂ ਨੇ ਨੇਪਾਲ ਦਾ ਦੌਰਾ ਕੀਤਾ। ਫਰਵਰੀ ਵਿਚ 16,558, ਮਾਰਚ ਵਿਚ 6,793, ਅਪ੍ਰੈਲ ਵਿਚ ਦੋ, ਮਈ ਵਿਚ ਸੱਤ, ਜੂਨ ਵਿਚ 26, ਜੁਲਾਈ ਵਿਚ 41 ਅਤੇ ਅਗਸਤ ਵਿਚ 23 ਭਾਰਤੀ ਨੇਪਾਲ ਗਏ। ਉੱਥੇ ਜਨਵਰੀ ਵਿਚ ਕੁੱਲ 65,983 ਵਿਦੇਸ਼ੀ ਸੈਲਾਨੀਆਂ ਨੇ ਹਿਮਾਲਿਆ ਰਾਸ਼ਟਰ ਦਾ ਦੌਰਾ ਕੀਤਾ ਸੀ ਜਦਕਿ ਫਰਵਰੀ ਵਿਚ ਇਹਨਾਂ ਦੀ ਗਿਣਤੀ 77,064 ਹੋ ਗਈ। ਇਸ ਦੇ ਬਾਅਦ ਕੋਰੋਨਾ ਮਹਾਮਾਰੀ ਦੇ ਕਾਰਨ ਲਾਗੂ ਰਾਸ਼ਟਰ ਪੱਧਰੀ ਤਾਲਾਬੰਦੀ ਤੋਂ ਪਹਿਲਾਂ ਮਾਰਚ ਵਿਚ ਸੈਲਾਨੀਆਂ ਦੀ ਗਿਣਤੀ ਘੱਟ ਕੇ 34,025 ਹੋ ਗਈ ਸੀ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਨਿਊਜ਼ੀਲੈਂਡ ਨੇ ਵਧਾਈ ਤਾਲਾਬੰਦੀ ਦੀ ਮਿਆਦ

ਅਪ੍ਰੈਲ ਵਿਚ ਕੁੱਲ 13 ਵਿਦੇਸ਼ੀ ਨਾਗਰਿਕ ਨੇਪਾਲ ਵਿਚ ਦਾਖਲ ਹੋਏ, ਜਿਹਨਾਂ ਵਿਚੋਂ 2 ਭਾਰਤੀ ਸਨ। ਇਸ ਦੇ ਬਾਅਦ ਮਈ ਵਿਚ 30, ਜੂਨ ਵਿਚ 100, ਜੁਲਾਈ ਵਿਚ 195 ਅਤੇ ਅਗਸਤ ਵਿਚ 265 ਵਿਦੇਸ਼ੀ ਨਾਗਰਿਕ ਦਾਖਲ ਹੋਏ। ਅਗਸਤ ਵਿਚ ਯੂ.ਐੱਸ. ਦੇ 55 ਅਤੇ ਯੂਕੇ ਦੇ 42 ਨਾਗਰਿਕਾਂ ਨੇ ਨੇਪਾਲ ਦਾ ਦੌਰਾ ਕੀਤਾ, ਜੋ ਉਸ ਮਹੀਨੇ ਵਿਚ ਸਭ ਤੋਂ ਵੱਧ ਗਿਣਤੀ ਸੀ। ਪਿਛਲੇ ਸਾਲ ਜਨਵਰੀ ਤੋਂ ਅਗਸਤ ਦੇ ਵਿਚ ਹਿਮਾਲਿਆ ਰਾਸ਼ਟਰ ਨੇਪਾਲ ਵਿਚ ਕੁੱਲ 7,39,000 ਸੈਲਾਨੀ ਘੁੰਮਣ ਆਏ ਸਨ।

Vandana

This news is Content Editor Vandana