ਨੇਪਾਲ 'ਚ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਵੱਧ ਮਾਮਲੇ ਹੋਏ ਦਰਜ

06/02/2020 8:42:06 PM


ਕਾਠਮੰਡੂ- ਨੇਪਾਲ ਵਿਚ ਮੰਗਲਵਾਰ ਨੂੰ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 288 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਕਾਰਨ ਦੇਸ਼ ਵਿਚ ਇਸ ਦੇ ਕੁੱਲ ਰੋਗੀਆਂ ਦੀ ਗਿਣਤੀ 2,099 ਹੋ ਗਈ ਹੈ। 

ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ। ਸਿਹਤ ਮੰਤਰਾਲੇ ਤੇ ਜਨਸੰਖਿਆ ਮੰਤਰਾਲੇ ਮੁਤਾਬਕ, ਨਵੇਂ ਮਾਮਲਿਆਂ ਵਿਚੋਂ 18 ਔਰਤਾਂ ਹਨ। ਵਾਇਰਸ ਦੇ ਨਵੇਂ ਮਾਮਲਿਆਂ ਵਿਚ ਸਭ ਤੋਂ ਵੱਧ ਰੌਤਾਹਾਟ ਤੋਂ ਹਨ। ਇਸ ਤਰ੍ਹਾਂ ਸੁਰਖੇਤ ਤੋਂ 27, ਸਰਲਾਹੀ ਤੋਂ 21, ਕਪਿਲਵਸਤੂ , ਸਿਰਹਾ ਅਤੇ ਡਾਂਗ ਤੋਂ 17-17 ਮਾਮਲੇ ਸਾਹਮਣੇ ਆਏ ਹਨ। ਬਾਕੀ ਮਾਮਲੇ ਸਿਆਂਗਜਾ, ਬਰਦੀਆ, ਪਿਊਥਾਨ, ਕੰਚਨਪੁਰ, ਕੈਲਾਲੀ, ਧਨੁਸ਼ਕਾ, ਖਾਦਿੰਗ ਨਵਲਪਾਰਸੀ, ਨੁਵਾਕੋਟ, ਰੂਪਨਦੇਹੀ ਅਤੇ ਕਾਠਮੰਡੂ ਤੋਂ ਸਾਹਮਣੇ ਆਏ ਹਨ। ਮੰਤਰਾਲੇ ਮੁਤਾਬਕ ਕੋਰੋਨਾ ਵਾਇਰਸ ਦੇ 45 ਮਰੀਜ਼ ਠੀਕ ਹੋ ਚੁੱਕੇ ਹਨ, ਜਿਸ ਕਾਰਨ ਹੁਣ ਤੱਕ ਠੀਕ ਹੋਏ ਲੋਕਾਂ ਦੀ ਗਿਣਤੀ 266 ਹੋ ਗਈ ਹੈ। 

ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 63 ਲੱਖ ਤੋਂ ਪਾਰ ਹੋ ਗਈ ਹੈ ਤੇ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 3,76,322 ਹੋ ਚੁੱਕੀ ਹੈ। 

Sanjeev

This news is Content Editor Sanjeev