ਨੇਪਾਲ 'ਚ ਗੈਰ ਕਾਨੂੰਨੀ ਕਾਰੋਬਾਰ ਚਲਾਉਣ ਦੇ ਦੋਸ਼ 'ਚ 12 ਭਾਰਤੀ ਗ੍ਰਿਫਤਾਰ

05/12/2019 3:23:18 PM

ਕਾਠਮੰਡੂ (ਭਾਸ਼ਾ)— ਨੇਪਾਲ ਵਿਚ ਕਥਿਤ ਤੌਰ 'ਤੇ ਗੈਰ ਕਾਨੂੰਨੀ ਨੈੱਟਵਰਕਿੰਗ ਦਾ ਕਾਰੋਬਾਰ ਕਰਨ ਅਤੇ ਕਈ ਲੋਕਾਂ ਨੂੰ ਠੱਗਣ ਦੇ ਦੋਸ਼ ਵਿਚ 12 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸਾਰੇ 12 ਦੋਸ਼ੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਕਾਠਮੰਡੂ ਦੇ ਇਕ ਹੋਟਲ ਤੋਂ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। 

ਗ੍ਰਿਫਤਾਰੀ ਸਮੇਂ ਲੱਗਭਗ 300 ਨੇਪਾਲੀ ਲੋਕਾਂ ਲਈ ਗੈਰ ਕਾਨੂੰਨੀ ਨੈੱਟਵਰਕਿੰਗ ਦਾ ਕਾਰੋਬਾਰ ਚਲਾਉਣ ਦੇ ਉਦੇਸ਼ ਨਾਲ ਇਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਸ ਨੈੱਟਵਰਕਿੰਗ ਕਾਰੋਬਾਰ ਦੇ ਤਹਿਤ ਪੈਸਾ ਬਿਨਾਂ ਕਿਸੇ ਜਾਇਜ਼ ਚੈਨਲ ਦੇ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਸੀ। ਨੇਪਾਲ ਰਾਸ਼ਟਰੀ ਬੈਂਕ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ। ਮੈਟਰੋਪਾਲੀਟਨ ਕ੍ਰਾਈਮ ਰੇਂਜ ਨੇ ਕਿਹਾ ਕਿ ਸਾਰੇ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਲੋਕਾਂ ਨੇ ਪਹਿਲਾਂ ਹੀ ਕੰਪਨੀ ਦੇ ਨਾਮ 'ਤੇ ਕਈ ਨੇਪਾਲੀ ਲੋਕਾਂ ਨਾਲ ਧੋਖਾ ਕੀਤਾ ਹੈ।

Vandana

This news is Content Editor Vandana