ਨੇਪਾਲ ''ਚ ਜਾਅਲੀ ਭਾਰਤੀ ਕਰੰਸੀ ਸਮੇਤ ਤਿੰਨ ਪਾਕਿ ਨਾਗਰਿਕ ਗ੍ਰਿਫਤਾਰ

05/27/2019 1:46:03 PM

ਕਾਠਮੰਡੂ (ਭਾਸ਼ਾ)— ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 3 ਲੋਕਾਂ ਨੂੰ ਗ੍ਰਿ੍ਰਫਤਾਰ ਕੀਤਾ ਗਿਆ। ਇਨ੍ਹਾਂ ਲੋਕਾਂ ਕੋਲੋਂ 7.68 ਕਰੋੜ ਰੁਪਏ ਦੇ ਮੁੱਲ ਵਾਲੇ ਜਾਅਲੀ ਭਾਰਤੀ ਨੋਟ ਬਰਾਮਦ ਕੀਤੇ ਗਏ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਜਾਅਲੀ ਨੋਟਾਂ ਨਾਲ ਦੋਹਾ ਤੋਂ ਇੱਥੇ ਆਏ ਪਾਕਿਸਤਾਨੀ ਨਾਗਰਿਕਾਂ ਮੁਹੰਮਦ ਅਖਤਰ (49), ਨਾਦੀਆ ਅਨਵਰ (39) ਅਤੇ ਨਸੀਰੁਦੀਨ (67) ਨੂੰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਹਵਾਈ ਅੱਡੇ ਤੋਂ ਜਾਅਲੀ ਨੋਟਾਂ ਦੀ ਡਿਲੀਵਰੀ ਲੈਣ ਪਹੁੰਚੇ ਤਿੰਨ ਨੇਪਾਲੀ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ। ਪੁਲਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Vandana

This news is Content Editor Vandana