ਨੇਪਾਲ ''ਚ ਪੈਦਾ ਹੋਇਆ ਸੁਨਹਿਰੀ ਕੱਛੂਕੰਮਾ, ਵਿਸ਼ਨੂੰ ਦਾ ਅਵਤਾਰ ਮੰਨ ਲੋਕ ਕਰ ਰਹੇ ਦਰਸ਼ਨ

08/20/2020 6:36:41 PM

ਕਾਠਮੰਡੂ (ਬਿਊਰੋ): ਕੁਦਰਤ ਦੇ ਰਹੱਸ ਅੱਜ ਵੀ ਮਨੁੱਖੀ ਸੋਚ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਨੇਪਾਲ ਦਾ ਸਾਹਮਣੇ ਆਇਆ ਹੈ। ਨੇਪਾਲ ਵਿਚ ਇਕ ਸੁਨਹਿਰੀ ਕੱਛੂਕੰਮਾ ਮਿਲਿਆ ਹੈ। ਇਸ ਸੁਨਹਿਰੀ ਕੱਛੂਕੰਮੇ ਨੂੰ ਪਵਿੱਤਰ ਮੰਨਦੇ ਹੋਏ ਲੋਕ ਦੂਰ-ਦੂਰ ਤੋਂ ਇਸ ਦੇ ਦਰਸ਼ਨ ਅਤੇ ਪੂਜਾ ਕਰਨ ਲਈ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜੈਨੇਟਿਕ ਮਿਊਟੇਸ਼ਨ ਦੇ ਕਾਰਨ ਇਸ ਕੱਛੂਕੰਮੇ ਦਾ ਰੰਗ ਸੁਨਹਿਰੀ ਹੋ ਗਿਆ ਹੈ। 

ਇਸ ਕੱਛੂਕੰਮੇ ਨੂੰ ਧਨੁਸ਼ਾ ਜ਼ਿਲ੍ਹੇ ਨਗਰ ਨਿਗਮ ਇਲਾਕੇ ਵਿਚ ਪਾਇਆ ਗਿਆ। ਇਸ ਵਿਚ ਮਿਥਿਲਾ ਵਾਈਲਡਲਾਈਫ ਟਰੱਸਟ ਨੇ ਕੱਛੂਕੰਮੇ ਦੀ ਪਛਾਣ ਭਾਰਤੀ ਫਲੈਪ ਕੱਛੂਕੰਮੇ ਦੇ ਰੂਪ ਵਿਚ ਕੀਤੀ ਹੈ। ਇਸ ਕੱਛੂਕੰਮੇ ਦੀ ਖੋਜ ਦੇ ਬਾਅਦ ਜੰਗਲਾਤ ਮਾਹਰ ਕਮਲ ਦੇਵਕੋਟਾ ਨੇ ਕਿਹਾ ਕਿ ਇਸ ਕੱਛੂਕੰਮੇ ਦਾ ਨੇਪਾਲ ਵਿਚ ਧਾਰਮਿਕ ਅਤੇ ਸੱਭਿਚਾਰਕ ਮਹੱਤਵ ਹੈ। ਉਹਨਾਂ ਨੇ ਕਿਹਾ ਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਭਗਵਾਨ ਵਿਸ਼ਨੂੰ ਨੇ ਕੱਛੂਕੰਮੇ ਦਾ ਅਵਤਾਰ ਲੈ ਕੇ ਧਰਤੀ ਨੂੰ ਬਚਾਉਣ ਲਈ ਜ਼ਮੀਨ 'ਤੇ ਕਦਮ ਰੱਖਿਆ ਹੈ। ਦੇਵਕੋਟਾ ਨੇ ਕਿਹਾ ਕਿ ਹਿੰਦੂ ਮਾਨਤਾ ਦੇ ਮੁਤਾਬਕ ਕੱਛੂਕੰਮੇ ਦੇ ਉੱਪਰੀ ਸ਼ੈਲ ਨੂੰ ਆਕਾਸ਼ ਅਤੇ ਹੇਠਲੇ ਸ਼ੈਲ ਨੂੰ ਧਰਤੀ ਮੰਨਿਆ ਜਾਂਦਾ ਹੈ।

ਮਾਹਰਾਂ ਦੀ ਰਾਏ
ਉੱਧਰ ਦੇਵਕੋਟਾ ਦੇ ਦਾਅਵੇ ਦੇ ਉਲਟ ਮਾਹਰਾਂ ਦਾ ਕਹਿਣਾ ਹੈ ਕਿ  ਅਜਿਹਾ ਜੀਨਸ ਵਿਚ ਤਬਦੀਲੀ ਦੇ ਕਾਰਨ ਹੋਇਆ ਹੈ। ਇਸ ਨੂੰ ਕ੍ਰੋਮੈਟਿਕ ਲਿਊਸਿਜਮ ਕਿਹਾ ਜਾਂਦਾ ਹੈ। ਇਸੇ ਕਾਰਨ ਕੱਛੂਕੰਮੇ ਦੇ ਉੱਪਰੀ ਸ਼ੈਲ ਦਾ ਰੰਗ ਸੁਨਹਿਰੀ ਹੋ ਗਿਆ। ਇਸ ਕਾਰਨ ਪਸ਼ੂਆਂ ਦੇ ਚਮੜੇ ਦਾ ਰੰਗ ਜਾਂ ਤਾਂ ਸਫੇਦ ਜਾਂ ਮੱਧਮ ਵੀ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਕੱਛੂਕੰਮੇ ਦੇ ਮਾਮਲੇ ਵਿਚ ਜੀਨਸ ਵਿਚ ਤਬਦੀਲੀ ਦੇ ਕਾਰਨ ਉਸ ਦਾ ਰੰਗ ਸੁਨਹਿਰੀ ਹੋ ਗਿਆ।

ਪੜ੍ਹੋ ਇਹ ਅਹਿਮ ਖਬਰ- ਸਵਿਟਜ਼ਰਲੈਂਡ ਦੇ ਇਸ ਸ਼ਹਿਰ 'ਚ ਪਿਆ ਚਾਕਲੇਟ ਦਾ ਮੀਂਹ, ਲੋਕ ਹੋਏ ਹੈਰਾਨ

ਦੇਵਕੋਟਾ ਨੇ ਕਿਹਾ ਕਿ ਨੇਪਾਲ ਵਿਚ ਸੁਨਹਿਰੇ ਰੰਗ ਦਾ ਇਹ ਪਹਿਲਾ ਕੱਛੂਕੰਮਾ ਹੈ। ਪੂਰੀ ਦੁਨੀਆ ਵਿਚ ਇਸ ਤਰ੍ਹਾਂ ਦੇ ਕੁੱਲ 5 ਕੱਛੂਕੰਮੇ ਹੀ ਮਿਲੇ ਹਨ। ਉਹਨਾਂ ਨੇ ਕਿਹਾ ਕਿ ਇਹ ਸਾਡੇ ਲਈ ਇਕ ਅਸਧਾਰਨ ਖੋਜ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੈਨੇਟਿਕਸ ਨਾਲ ਪੈਦਾ ਹੋਏ ਹਾਲਾਤਾਂ ਦਾ ਕੁਦਰਤ 'ਤੇ ਬੁਰਾ ਅਸਰ ਪੈਂਦਾ ਹੈ। ਪਰ ਇਸ ਤਰ੍ਹਾਂ ਦੇ ਜੀਵ ਸਾਡੇ ਲਈ ਬੇਸ਼ਕੀਮਤੀ ਹਨ। ਇਸ ਕੱਛੂਕੰਮੇ ਨੂੰ ਦੇਖਣ ਲਈ ਹੁਣ ਲੋਕ ਦੂਰ-ਦੂਰ ਤੋਂ ਆ ਰਹੇ ਹਨ।

Vandana

This news is Content Editor Vandana