ਭਾਰਤ-ਨੇਪਾਲ ਦੇ ਰਿਸ਼ਤਿਆਂ ਦੀ ਮਜ਼ਬੂਤੀ ''ਚ ਬਿਜਲੀ ਦਾ ਵੀ ਵੱਡਾ ਯੋਗਦਾਨ

08/30/2020 5:17:08 PM

ਕਾਠਮੰਡੂ (ਬਿਊਰੋ): ਭਾਰਤ-ਨੇਪਾਲ ਦੇ ਸਦੀਆਂ ਪੁਰਾਣੇ ਰਿਸ਼ਤਿਆਂ ਵਿਚ ਹਾਲ ਹੀ ਦਿਨਾਂ ਵਿਚ ਭਾਵੇਂ ਤਣਾਅ ਕਾਰਨ ਕੁਝ ਅਸਹਿਜ ਸਥਿਤੀ ਬਣੀ ਹੈ ਪਰ ਇਹ ਸੰਬੰਧ ਅਜਿਹੀ ਬੁਨਿਆਦ 'ਤੇ ਹਨ ਕਿ ਤਣਾਅ ਭੁਲਾ ਕੇ ਨਾਲ ਚੱਲਣ ਵਿਚ ਹੀ ਦੋਹਾਂ ਦੇਸ਼ਾਂ ਦਾ ਭਲਾ ਹੈ। ਦੋਹਾਂ ਦੇਸ਼ਾਂ ਵਿਚਾਲੇ ਰੋਜ਼ੀ-ਰੋਟੀ ਦਾ ਰਿਸਤਾ ਤਾਂ ਹੈ ਹੀ। ਨਾਲ ਹੀ ਬਿਜਲੀ ਵੀ ਅਜਿਹਾ ਮੁੱਦਾ ਹੈ ਕਿ ਦੋਵੇਂ ਇਕ-ਦੂਜੇ ਦੀ ਲੋੜ ਸਮਝਦੇ ਹਨ ਅਤੇ ਇਸ ਨੂੰ ਪੂਰਾ ਕਰਨ ਲਈ ਅੱਗੇ ਆਏ ਹਨ। 

ਦੋਹਾਂ ਦੇਸ਼ਾਂ ਵਿਚਾਲੇ 1971 ਵਿਚ ਬਿਜਲੀ ਦੇ ਲੈਣ-ਦੇਣ ਦਾ ਸਮਝੌਤਾ ਹੋਇਆ ਸੀ। ਉੱਥੇ ਪਿਛਲੇ ਦਿਨਾਂ ਵਿਚ ਨੇਪਾਲ ਨੇ ਭਾਰਤ ਤੋਂ ਬਿਜਲੀ ਲੈਣ ਲਈ NTPC Vidhyut Vyapar Nigam (NVVN) ਨਾਲ ਸਮਝੌਤਾ ਕੀਤਾ ਹੈ। ਨੇਪਾਲ ਲੋੜ ਪੈਣ 'ਤੇ ਢਾਲਕੇਬਾਰ-ਮੁਜ਼ੱਫਰਪੁਰ ਬਿਜਲੀ ਸੰਚਾਰ ਲਾਈਨ ਨਾਲ ਬਿਜਲੀ ਹਾਸਲ ਕਰੇਗਾ।ਜ਼ਿਕਰਯੋਗ ਹੈ ਕਿ ਬਰਸਾਤ ਦੇ ਦਿਨਾਂ ਵਿਚ ਜਦੋਂ ਨੇਪਾਲ ਦੇ ਕੋਲ ਸਰਪੱਲਸ ਬਿਜਲੀ ਹੁੰਦੀ ਹੈ ਤਾਂ ਭਾਰਤ ਨੂੰ ਬਿਜਲੀ ਦੇ ਦਿੰਦਾ ਹੈ। ਇਹ ਸਰਪਲੱਸ ਬਿਜਲੀ ਉੱਤਰ ਪ੍ਰਦੇਸ਼, ਬਿਹਾਰ ਅਤੇ ਉੱਤਰਾਖੰਡ ਲੈਂਦੇ ਹਨ। ਉੱਥੇ ਜਦੋਂ ਨੇਪਾਲ ਨੂੰ ਲੋੜ ਪੈਂਦੀ ਹੈ ਤਾਂ ਉਹ ਭਾਰਤ ਤੋਂ ਬਿਜਲੀ ਲੈ ਲੈਂਦਾ ਹੈ। ਦੋਵੇਂ ਦੇਸ਼ ਨੇਪਾਲੀ ਮੁਦਰਾ ਵਿਚ 6 ਰੁਪਏ 18 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਭੁਗਤਾਨ ਕਰਦੇ ਹਨ। 

ਨੇਪਾਲ ਬਿਜਲੀ ਅਥਾਰਿਟੀ ਦੇ ਮੁਤਾਬਕ ਦੋਹਾਂ ਦੇਸ਼ਾਂ ਵਿਚ 291 ਮੈਗਾਵਾਟ ਬਿਜਲੀ ਦਾ ਲੈਣ-ਦੇਣ ਹੋਇਆ ਹੈ। ਬਿਜਲੀ ਸੰਚਾਰ ਲਈ ਨੇਪਾਲ 132,33 ਇਕ 11 ਕੇ.ਵੀ.ਏ. ਦੀ ਸੰਚਾਰ ਲਾਈਨਾਂ ਦੀ ਵਰਤੋਂ ਕਰਦਾ ਹੈ। ਨੇਪਾਲ ਬਿਜਲੀ ਅਥਾਰਿਟੀ ਦੇ ਬੁਲਾਰੇ ਪ੍ਰਬਾਲ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ ਵਿਚ ਨੇਪਾਲ 10 ਕਰੋੜ 70 ਲੱਖ ਯੂਨਿਟ ਬਿਜਲੀ ਭਾਰਤ ਨੂੰ ਨਿਰਯਾਤ ਕਰਨ ਵਿਚ ਸਮਰੱਥ ਸੀ। ਬੁਲਾਰੇ ਨੇ ਦੱਸਿਆ ਕਿ ਅਪਰ ਤਾਮਾਕੋਸ਼ੀ ਪ੍ਰਾਜੈਕਟ ਪੂਰਾ ਹੋਣ 'ਤੇ ਨੇਪਾਲ ਅਗਲੇ ਸਾਲ ਤੋਂ ਭਾਰਤ ਨੂੰ ਹੋਰ ਜ਼ਿਆਦਾ ਬਿਜਲੀ ਨਿਰਯਾਤ ਕਰੇਗਾ। ਦੋਹਾਂ ਦੇਸ਼ਾਂ ਦੇ ਵਿਚ ਬਿਜਲੀ ਦੇ ਲੈਣ-ਦੇਣ ਦੇ ਇਲਾਵਾ ਭਾਰਤ ਉੱਥੋਂ ਦੇ ਬਿਜਲੀ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿਚ ਵੀ ਵੱਡਾ ਯੋਗਦਾਨ ਦੇ ਰਿਹਾ ਹੈ। ਨੇਪਾਲ ਦੇ ਸਭ ਤੋ ਵੱਡੇ ਹਾਈਡ੍ਰੋ ਪਾਵਰ ਪ੍ਰਾਜੈਕਟ ਅਰੂਣ-ਥ੍ਰੀ ਦਾ ਕੰਮ ਵੀ ਭਾਰਤ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ।

Vandana

This news is Content Editor Vandana