ਨੇਪਾਲ ’ਚ ਗ਼ੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ 22 ਚੀਨੀ ਨਾਗਰਿਕਾਂ ਦੀ ਜਾਂਚ ਸ਼ੁਰੂ

05/09/2022 5:10:45 PM

ਕਾਠਮਾਂਡੂ- ਨੇਪਾਲ ’ਚ ਗ਼ੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ’ਚ ਘੱਟ ਤੋਂ ਘੱਟ 22 ਚੀਨੀ ਨਾਗਰਿਕਾਂ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਮਹਿਕਮੇ ਨੇ ਚੀਨੀ ਨਾਗਰਿਕਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਕਮੇ ਦੇ ਸੂਚਨਾ ਅਧਿਕਾਰੀ ਅੰਜਨ ਨੁਪਾਨੇ ਨੇ ਕਿਹਾ ਕਿ ਬਿਜ਼ਨੈੱਸ ਵੀਜ਼ਾ ’ਤੇ ਨੇਪਾਲ ਆਉਣ ਤੋਂ ਬਾਅਦ ਇਥੇ ਗ਼ੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਸ਼ੱਕ ’ਚ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਸਰਹੱਦ ਪਾਰ: ਪਿਓ ਬਣਿਆ ਹੈਵਾਨ, ਆਪਣੀ ਪਤਨੀ ਸਮੇਤ ਧੀ ਅਤੇ ਉਸ ਦੇ ਪ੍ਰੇਮੀ ਦਾ ਗੋਲ਼ੀਆਂ ਮਾਰ ਕੀਤਾ ਕਤਲ

ਉਨ੍ਹਾਂ ਕਿਹਾ ਕਿ 22 ਚੀਨੀ ਨਾਗਰਿਕਾਂ ’ਚੋਂ 21 ਦੇ ਕੋਲ ਬਿਜ਼ਨੈੱਸ ਵੀਜ਼ਾ ਸੀ ਅਤੇ ਇਕ ਨਾਗਰਿਕ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਗਈ ਸੀ। ਨੁਪਾਨੇ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹਿਰਾਸਤ ’ਚ ਲਏ ਗਏ ਚੀਨੀ ਨਾਗਰਿਕਾਂ ਨੂੰ ਇਸ ਸ਼ਰਤ ’ਤੇ ਰਿਹਾਅ ਕੀਤਾ ਗਿਆ ਹੈ ਕਿ ਉਹ ਲੋੜ ਪੈਣ ’ਤੇ ਮੌਜੂਦ ਹੋਣਗੇ। ਹਾਲਾਂਕਿ ਇਸ ਮਾਮਲੇ ’ਚ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਸ ਚੀਨੀ ਨਾਗਰਿਕ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਗਈ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri