WHO ਨੇ ਲੋਕਾਂ ਨੂੰ ਕੀਤਾ ਸਾਵਧਾਨ! ਨਵੇਂ ਵੇਰੀਐਂਟ ਕਾਰਨ ਦਸੰਬਰ 'ਚ ਕੋਰੋਨਾ ਕਾਰਨ ਹੋਈਆਂ 10 ਹਜ਼ਾਰ ਮੌਤਾਂ

01/11/2024 4:17:19 PM

ਜਿਨੇਵਾ (ਭਾਸ਼ਾ)- ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਮੁਖੀ ਨੇ ਬੁੱਧਵਾਰ ਨੂੰ ਕਿਹਾ ਕਿ ਛੁੱਟੀਆਂ ਦੌਰਾਨ ਲੋਕਾਂ ਦੀ ਭੀੜ ਅਤੇ ਦੁਨੀਆ ਭਰ ਵਿੱਚ ਫੈਲ ਰਹੇ ਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਪਿਛਲੇ ਮਹੀਨੇ ਲਾਗ ਦੇ ਮਾਮਲੇ ਵਧੇ ਹਨ। ਟੇਡਰੋਸ ਅਦਾਨੋਮ ਘੇਬਰੇਅਸਸ ਨੇ ਸਾਵਧਾਨ ਕਰਦਿਆਂ ਕਿਹਾ ਕਿ ਲਾਗ ਕਾਰਨ ਦਸੰਬਰ ਵਿੱਚ ਲਗਭਗ 10,000 ਲੋਕਾਂ ਦੀ ਮੌਤ ਹੋਈ, ਜਦੋਂ ਕਿ ਲਗਭਗ 50 ਦੇਸ਼ਾਂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖ਼ਲ ਹੋਣ ਦਾ ਅੰਕੜਾ 42 ਫ਼ੀਸਦੀ ਵੱਧ ਗਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਯੂਰਪ ਅਤੇ ਅਮਰੀਕਾ ਤੋਂ ਹਨ।

ਇਹ ਵੀ ਪੜ੍ਹੋ: ਬਜ਼ੁਰਗ ਬ੍ਰਿਟਿਸ਼ ਸਿੱਖ ਔਰਤ ਦੀ ਜਾਨ ਲੈਣ ਵਾਲੇ ਭਾਰਤੀ ਮੂਲ ਦੇ ਡਰਾਈਵਰ ਨੂੰ ਜੇਲ੍ਹ, ਦੋਸਤ ਨਾਲ ਲਗਾਈ ਸੀ ਰੇਸ

ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਡਾਇਰੈਕਟਰ-ਜਨਰਲ ਨੇ ਜਿਨੇਵਾ ਵਿੱਚ ਆਪਣੇ ਹੈੱਡਕੁਆਰਟਰ ਤੋਂ ਪੱਤਰਕਾਰਾਂ ਨੂੰ ਕਿਹਾ, 'ਹਾਲਾਂਕਿ ਇੱਕ ਮਹੀਨੇ ਵਿੱਚ 10,000 ਲੋਕਾਂ ਦੀ ਮੌਤ ਦੀ ਗਿਣਤੀ ਮਹਾਂਮਾਰੀ ਦੇ ਸਿਖਰ ਦੇ ਮੁਕਾਬਲੇ ਘੱਟ ਹੈ।' ਉਨ੍ਹਾਂ ਕਿਹਾ ਕਿ ਇਹ ਨਿਸ਼ਚਤ ਹੈ ਕਿ ਮਾਮਲੇ ਹੋਰ ਥਾਵਾਂ 'ਤੇ ਵੀ ਵਧੇ ਹਨ, ਜਿਨ੍ਹਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਨਿਗਰਾਨੀ ਰੱਖਣ ਅਤੇ ਇਲਾਜ ਅਤੇ ਟੀਕੇ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਟੇਡਰੋਸ ਨੇ ਕਿਹਾ ਕਿ JN.1 ਵੇਰੀਐਂਟ ਹੁਣ ਦੁਨੀਆ ਵਿਚ ਵਾਇਰਸ ਦਾ ਸਭ ਤੋਂ ਪ੍ਰਭਾਵੀ ਰੂਪ ਬਣ ਗਿਆ ਹੈ। ਇਹ ਵਾਇਰਸ ਦੇ ਓਮਾਈਕ੍ਰੋਨ ਵੇਰੀਐਂਟ ਤੋਂ ਪੈਦਾ ਹੋਇਆ ਹੈ।

ਇਹ ਵੀ ਪੜ੍ਹੋ: ਆਬੂ ਧਾਬੀ 'ਚ ਪਹਿਲੇ ਹਿੰਦੂ ਮੰਦਰ ਦਾ PM ਮੋਦੀ ਕਰਨਗੇ ਉਦਘਾਟਨ, UAE ਰਾਜਦੂਤ ਬੋਲੇ- ਹੋਵੇਗਾ ਯਾਦਗਾਰੀ ਦਿਨ

ਡਬਲਯੂ.ਐੱਚ.ਓ. ਵਿਚ ਕੋਵਿਡ-19 ਦੀ ਤਕਨੀਕੀ ਮੁਖੀ ਮਾਰੀਆ ਵਾਨ ਕੇਰਖੋਵ ਨੇ ਕੋਰੋਨਾ ਵਾਇਰਸ ਦੇ ਨਾਲ-ਨਾਲ ਫਲੂ, ਰਾਈਨੋਵਾਇਰਸ ਅਤੇ ਨਮੂਨੀਆ ਕਾਰਨ ਵਿਸ਼ਵ ਭਰ ਵਿੱਚ ਸਾਹ ਦੀਆਂ ਬਿਮਾਰੀਆਂ ਵਿੱਚ ਵਾਧੇ ਦਾ ਹਵਾਲਾ ਦਿੱਤਾ। WHO ਦੇ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਲੋਕਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ, ਮਾਸਕ ਪਹਿਨਣੇ ਚਾਹੀਦੇ ਹਨ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਘਰ ਦੇ ਅੰਦਰ ਹਵਾ ਆਉਣ-ਜਾਣ ਦੀ ਚੰਗੀ ਵਿਵਸਥਾ ਹੋਵੇ।

ਇਹ ਵੀ ਪੜ੍ਹੋ: ਲੰਡਨ 'ਚ ਬੋਲੇ ਰਾਜਨਾਥ ਸਿੰਘ- 'ਭਾਰਤ ਹੁਣ ਇਕ ਰਣਨੀਤਕ ਸ਼ਕਤੀ ਹੈ... ਕੋਈ ਸਾਨੂੰ ਅੱਖਾਂ ਦਿਖਾ ਕੇ ਬੱਚ ਨਹੀਂ ਸਕਦਾ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry