ਭੱਖਿਆ ਬੀ. ਸੀ. ਚੋਣ ਅਖਾੜਾ, ਵਿਰੋਧੀ ਧਿਰ ਨੇ ਚੋਣ ਸਰਵੇਖਣਾਂ ''ਚ ਮਾਰੀ ਬਾਜ਼ੀ

04/27/2017 3:27:21 PM

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ 9 ਮਈ ਨੂੰ ਹੋਣ ਵਾਲੀਆਂ ਹਨ। ਇਸ ਤੋਂ ਪਹਿਲਾਂ ਚੋਣ ਸਰਵੇਖਣਾਂ ਵਿਚ ਵਿਰੋਧੀ ਧਿਰ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.), ਸੱਤਾਧਾਰੀ ਧਿਰ ਲਿਬਰਲ ਪਾਰਟੀ ਤੋਂ ਅੱਗੇ ਚੱਲ ਰਹੀ ਹੈ। ਐੱਨ. ਡੀ. ਪੀ. ਨੇ ਚੋਣਾਂ ਵਿਚ ਲਿਬਰਲ ਪਾਰਟੀ ਤੋਂ 10 ਅੰਕਾਂ ਨਾਲ ਲੀਡ ਹਾਸਲ ਕੀਤੀ ਹੈ। 1650 ਲੋਕਾਂ ''ਤੇ ਕੀਤੇ ਗਏ ਸਰਵੇਖਣ ਦੇ ਸਿੱਟੇ ਦੱਸਦੇ ਹਨ ਕਿ 44 ਫੀਸਦੀ ਲੋਕਾਂ ਦਾ ਝੁਕਾਅ ਐੱਨ. ਡੀ. ਪੀ. ਵੱਲ ਅਤੇ 34 ਫੀਸਦੀ ਲੋਕਾਂ ਦਾ ਝੁਕਾਅ ਲਿਬਰਲ ਪਾਰਟੀ ਵੱਲ ਹੈ, ਜਦੋਂ ਕਿ 22 ਫੀਸਦੀ ਲੋਕ ਦਾ ਰੁਝਾਨ ਗ੍ਰੀਨ ਪਾਰਟੀ ਵੱਲ ਹੈ। 
ਸਾਲ 2013 ਦੀਆਂ ਚੋਣਾਂ ਵਿਚ ਵੀ ਕੁਝ ਅਜਿਹੇ ਹੀ ਸਰਵੇਖਣ ਦੇਖਣ ਨੂੰ ਮਿਲੇ ਸਨ ਪਰ ਅਖੀਰ ਵਿਚ ਲਿਬਰਲ ਪਾਰਟੀ ਨੇ ਜਿੱਤ ਦਰਜ ਕਰਕੇ ਸਾਰੇ ਸਰਵੇਖਣਾਂ ਨੂੰ ਪਲਟ ਦਿੱਤਾ ਸੀ। ਉਸ ਸਮੇਂ ਐਡਰੀਅਨ ਡਿਕਸ ਦੀ ਅਗਵਾਈ ਹੇਠ ਵੱਖ-ਵੱਖ ਸਰਵੇਖਣਾਂ ਵਿਚ ਐੱਨ. ਡੀ. ਪੀ. ਨੇ ਲਿਬਰਲ ਪਾਰਟੀ ''ਤੇ 10 ਤੋਂ 24 ਅੰਕਾਂ ਦੀ ਲੀਡ ਬਣਾਈ ਹੋਈ ਸੀ। ਇਸ ਵਾਰ ਵੀ ਟਰੱਕਿੰਗ ਅਤੇ ਟੈਕਸੀ ਇੰਡਸਟਰੀ ''ਚ ਸੱਤਾਧਾਰੀ ਧਿਰ ਦੇ ਖਿਲਾਫ ਰੋਸ ਦੇਖਿਆ ਜਾ ਰਿਹਾ ਹੈ ਪਰ ਕੰਸਟਰਕਸ਼ਨ ਇੰਡਸਟਰੀ ਲਿਬਰਲ ਦੇ ਹੱਕ ਵਿਚ ਖੜ੍ਹੀ ਦਿਖਾਈ ਦੇ ਰਹੀ ਹੈ।

Kulvinder Mahi

This news is News Editor Kulvinder Mahi