''ਸਿਹਤਮੰਦ ਹੋਣ ਤੋਂ ਬਾਅਦ ਹੀ ਨਵਾਜ਼ ਸ਼ਰੀਫ ਪਰਤਣਗੇ ਪਾਕਿਸਤਾਨ''

09/05/2020 2:03:03 AM

ਲਾਹੌਰ: ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਦੇ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਸਿਹਤਮੰਦ ਹੋਣ 'ਤੇ ਹੀ ਸਵਦੇਸ਼ ਪਰਤਣਗੇ। ਪਾਰਟੀ ਨੇਤਾਵਾਂ ਨੇ ਆਪਣੇ ਇਸ ਐਲਾਨ ਨਾਲ ਇਹ ਸੰਕੇਤ ਦਿੱਤਾ ਹੈ ਕਿ ਸ਼ਰੀਫ ਆਪਣੇ ਖਿਲਾਫ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਮੁਕੱਦਮੇ ਦੀ ਸੁਣਵਾਈ ਵਿਚ ਪੇਸ਼ ਹੋਣ ਦੇ ਲਈ 10 ਸਤੰਬਰ ਦੀ ਨਿਆਇਕ ਸਮਾਂ ਮਿਆਦ ਦੇ ਅੰਦਰ ਨਹੀਂ ਪਰਤਣਗੇ।

ਇਸਲਾਮਾਬਾਦ ਹਾਈ ਕੋਰਟ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਸ਼ਰੀਫ ਨੂੰ ਹੁਕਮ ਦਿੱਤਾ ਸੀ ਕਿ ਉਹ ਉਸਦੇ ਸਾਹਮਣੇ ਪੇਸ਼ ਹੋਵੇ ਤੇ ਅਧਿਕਾਰੀਆਂ ਦੇ ਸਾਹਮਣੇ 10 ਸਤੰਬਰ ਤੱਕ ਪੇਸ਼ ਹੋਵੇ, ਨਹੀਂ ਤਾਂ ਫਰਾਰ ਰਹਿਣ ਨੂੰ ਲੈ ਕੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ਇਲਾਜ ਲਈ ਅਜੇ ਲੰਡਨ ਵਿਚ ਹਨ। ਪੀ.ਐੱਮ.ਐੱਲ.-ਐੱਨ ਦੇ ਇਕ ਸੀਨੀਅਰ ਨੇਤਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਹਤਮੰਦ ਹੋਣ ਤੋਂ ਪਹਿਲਾਂ ਨਵਾਜ਼ ਸ਼ਰੀਫ ਦੇ 10 ਸਤੰਬਰ ਤੱਕ ਪਾਕਿਸਤਾਨ ਪਰਤਣ ਤੇ ਆਪਣੇ ਖਿਲਾਫ ਮੁਕੱਦਮੇ ਦਾ ਸਾਹਮਣਾ ਕਰਨ ਦੀ ਸੰਭਾਵਨਾ ਨਹੀਂ ਹੈ। ਕੁਝ ਹਫਤਿਆਂ ਵਿਚ ਲੰਡਨ ਵਿਚ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਣ ਦਾ ਪ੍ਰੋਗਰਾਮ ਹੈ ਤੇ ਉਨ੍ਹਾਂ ਨੂੰ ਇਲਾਜ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸ਼ਰੀਫ ਪਰਤਣ ਦੇ ਇੱਛੁਕ ਹਨ ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਪਾਰਟੀ ਦੇ ਨੇਤਾ ਇਸ ਦੇ ਖਿਲਾਫ ਹਨ। ਸ਼ਰੀਫ ਦੇ ਬੇਟੇ ਤੇ ਅਜੇ ਪੀ.ਐੱਮ.ਐੱਲ.-ਐੱਨ ਮੁਖੀ ਦਾ ਅਹੁਦਾ ਸੰਭਾਲ ਰਹੇ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਜੇਕਰ ਲੰਡਨ ਵਿਚ ਡਾਕਟਰ ਨਵਾਜ਼ ਸ਼ਰੀਫ ਨੂੰ ਪਰਤਣ ਦੀ ਆਗਿਆ ਦੇਣਗੇ, ਉਹ ਤਦੇ ਆਉਣਗੇ।

Baljit Singh

This news is Content Editor Baljit Singh