ਜਦੋਂ ਭਾਰਤ ਨੇ ਕੀਤਾ ਹਮਲਾ ਤਾਂ ਪਾਕਿਸਤਾਨ ਨੂੰ ਸੂਈ ਵਾਂਗ ਚੁੱਭਿਆ

09/29/2016 1:37:12 PM

ਇਸਲਾਮਾਬਾਦ— ਜੰਮੂ-ਕਸ਼ਮੀਰ ਦੇ ਉੜੀ ਸੈਕਟਰ ''ਚ 18 ਸਤੰਬਰ ਨੂੰ ਹੋਏ ਅੱਤਵਾਦੀ ਹਮਲੇ ''ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ। ਇਸ ਤੋਂ ਪਹਿਲਾਂ ਪੰਜਾਬ ਦੇ ਪਠਾਨਕੋਟ ''ਚ ਅੱਤਵਾਦੀ ਹਮਲਾ ਕੀਤਾ ਗਿਆ ਸੀ। ਪਾਕਿਸਤਾਨ ਸ਼ਾਇਦ ਭਾਰਤ ਦੇ ਸਬਰ ਦਾ ਇਮਤਿਹਾਰ ਲੈ ਰਿਹਾ ਸੀ। ਅਜਿਹੇ ''ਚ ਭਾਰਤ ਨੇ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਸ਼ੁਰੂ ਕਰ ਦਿੱਤਾ ਹੈ। 
ਜੀ ਹਾਂ, ਭਾਰਤ ਨੇ ਉੜੀ ''ਚ ਹੋਏ ਅੱਤਵਾਦੀ ਹਮਲੇ ''ਚ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪਾਕਿਸਤਾਨ ਦੀ ਸਰਹੱਦ ਅੰਦਰ ਦਾਖਲ ਹੋ ਕੇ ਬੀਤੀ ਰਾਤ ਸਰਜੀਕਲ ਆਪਰੇਸ਼ਨ ਕੀਤਾ, ਇਸ ਆਪਰੇਸ਼ਨ ''ਚ ਵੱਡੀ ਗਿਣਤੀ ''ਚ ਅੱਤਵਾਦੀ ਮਾਰੇ ਗਏ ਹਨ। ਭਾਰਤ ਨੇ ਅਜਿਹਾ ਹਮਲਾ ਕਰ ਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਦਿੱਤਾ ਹੈ। ਬਿਨਾਂ ਕਿਸੇ ਨੁਕਸਾਨ ਦੇ ਭਾਰਤੀ ਕਮਾਂਡੋ ਵਾਪਸ ਪਰਤ ਆਏ ਹਨ। ਫੌਜ ਨੇ ਹਮਲੇ ਦੀ ਜਾਣਕਾਰੀ ਰਾਸ਼ਟਰਪਤੀ, ਉੱਪ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜੰਮੂ-ਕਸ਼ਮੀਰ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਵੀ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ।
ਭਾਰਤ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਨਵਾਜ਼ ਸ਼ਰੀਫ ਨੇ ਨਿੰਦਾ ਕੀਤੀ ਹੈ। ਨਵਾਜ਼ ਸ਼ਰੀਫ ਨੇ ਕਿਹਾ ਕਿ ਅਸੀਂ ਭਾਰਤ ਵਲੋਂ ਕੀਤੇ ਗਏ ਇਸ ਹਮਲੇ ਦੀ ਨਿੰਦਾ ਕਰਦੇ ਹਾਂ। ਹਮਲੇ ਦੀ ਨਿੰਦਾ ਕਰਦੇ ਹੋਏ ਸ਼ਰੀਫ ਨੇ ਕਿਹਾ ਕਿ ਸ਼ਾਂਤੀ ਲਈ ਅਸੀਂ ਜੋ ਕੋਸ਼ਿਸ਼ਾਂ ਕਰ ਰਹੇ ਹਾਂ, ਉਸ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਭਾਰਤ ਵਲੋਂ ਕੀਤਾ ਗਿਆ ਹਮਲਾ ਨਵਾਜ਼ ਸ਼ਰੀਫ ਨੂੰ ਸੂਈ ਵਾਂਗ ਚੁੱਭ ਰਿਹਾ ਹੈ।

Tanu

This news is News Editor Tanu