ਜੇਲ ''ਚ ਵਿਗੜੀ ਨਵਾਜ਼ ਸ਼ਰੀਫ ਦੀ ਤਬੀਅਤ, ਡਾਕਟਰਾਂ ਨੇ ਦੱਸੀ ਜਾਨਲੇਵਾ ਬੀਮਾਰੀ

10/22/2019 11:10:11 AM

ਪੇਸ਼ਾਵਰ—ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (69) ਦੀ ਤਬੀਅਤ ਵਿਗੜਣ ਦੇ ਬਾਅਦ ਉਨ੍ਹਾਂ ਨੂੰ ਸੋਮਵਾਰ ਰਾਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 3 ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਦਾ ਪਲੇਟਲੇਟ ਕਾਊਂਟ ਬਹੁਤ ਹੀ ਘੱਟ ਹੋ ਗਿਆ ਸੀ ਜਿਸ ਦੇ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਉਣ ਦੀ ਸਲਾਹ ਦਿੱਤੀ ਸੀ। ਨਵਾਜ਼ ਦੇ ਪਰਸਨਲ ਫੀਜ਼ੀਸ਼ਨ ਡਾਕਟਰ ਅਦਨਾਨ ਖਾਨ ਨੇ ਸੋਮਵਾਰ ਨੂੰ ਟਵੀਟ ਕਰ ਦੱਸਿਆ ਕਿ ਸਾਬਕਾ ਨਵਾਜ਼ ਸ਼ਰੀਫ ਦਾ ਪਲੇਟਲੇਟ ਕਾਊਂਟ ਕਾਫੀ ਘੱਟ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਉਣ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਸੰਬੰਧਤ ਅਧਿਕਾਰੀਆਂ ਨੂੰ ਤੁਰੰਤ ਹਰਕਤ 'ਚ ਆਉਣ ਦੀ ਗੁਜ਼ਾਰਿਸ਼ ਕਰ ਚੁੱਕੇ ਹਨ। ਡਾਕਟਰ ਖਾਨ ਨੇ ਕਿਹਾ ਕਿ ਉਹ ਸ਼ਰੀਫ ਨੂੰ ਲਾਹੌਰ ਦੇ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਦਫਤਰ 'ਚ ਮਿਲੇ ਅਤੇ ਉਹ ਕਾਫੀ ਬੀਮਾਰ ਦਿਸ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਨਵਾਜ਼ ਸ਼ਰੀਫ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਅਤੇ ਜਾਨਲੇਵਾ ਸਿਹਤ ਸਮੱਸਿਆਵਾਂ ਹਨ। ਮਾਮਲਾ ਬਹੁਤ ਐਮਰਜੈਂਸੀ ਦਾ ਹੈ ਅਤੇ ਉਨ੍ਹਾਂ ਨੂੰ ਭਰਤੀ ਕਰਵਾਇਆ ਜਾਣਾ ਚਾਹੀਦਾ। ਐੱਨ.ਏ.ਬੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਰੀਫ ਨੂੰ ਸਰਵਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਇਲਾਜ ਕਰ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਸੋਮਵਾਰ ਦੀ ਪੂਰੀ ਰਾਤ ਸ਼ਰੀਫ ਹਸਪਤਾਲ 'ਚ ਭਰਤੀ ਰਹੇ। ਵਿਰੋਧੀ ਪੀ.ਐੱਮ.ਐੱਲ-ਐੱਨ. ਦੇ ਪ੍ਰਧਾਨ ਅਤੇ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਵੱਡੇ ਭਰਾ ਦੀ ਖਰਾਬ ਹੋ ਰਹੀ ਸਿਹਤ ਦੇ ਬਾਵਜੂਦ ਉਨ੍ਹਾਂ ਨੂੰ ਪਹਿਲਾਂ ਹਸਪਤਾਲ 'ਚ ਭਰਤੀ ਨਹੀਂ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਨਵਾਜ਼ ਸ਼ਰੀਫ ਨੂੰ ਕੁਝ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ ਇਮਰਾਨ ਖਾਮ ਜ਼ਿੰਮੇਵਾਰ ਹੋਣਗੇ। ਸ਼ਰੀਫ ਅਲ ਅਜ਼ੀਜ਼ੀਆ ਕਰਪਸ਼ਨ ਕੇਸ਼ 'ਚ 7 ਸਾਲ ਦੀ ਸਜ਼ਾ ਕੱਟ ਰਹੇ ਹਨ।

Aarti dhillon

This news is Content Editor Aarti dhillon