ਮੁਕਤਸਰ ਦੇ ਮੁੰਡੇ ਨੇ ਆਸਟਰੇਲੀਆ ''ਚ ਚਮਕਾਇਆ ਪੰਜਾਬ ਦਾ ਨਾਂ, ਬਣਿਆ ਆਸਟ੍ਰੇਲੀਅਨ ਫੌਜ ''ਚ ਆਈ. ਟੀ. ਅਫਸਰ

01/31/2017 6:13:03 PM

ਮੈਲਬੋਰਨ— ਮੁਕਤਸਰ ਦੇ ਮੁੰਡੇ ਨੇ ਆਸਟਰੇਲੀਆ ਵਿਚ ਪੰਜਾਬ ਦਾ ਨਾਂ ਚਮਕਾਅ ਦਿੱਤਾ ਹੈ। ਮੁਕਤਸਰ ਦੇ ਰਿਟਾਇਰਡ ਬੈਂਕ ਅਧਿਕਾਰੀ ਸਤਪਾਲ ਸਿੰਘ ਕੋਮਲ ਦੇ ਪੁੱਤਰ ਨਵਦੀਪ ਸਿੰਘ ਦੀ  ਆਸਟਰੇਲੀਅਨ ਫੌਜ ''ਚ ''ਇਨਫਰਮੇਸ਼ਨ ਐਂਡ ਟੈਕਨਾਲੋਜੀ'' (ਆਈ. ਟੀ.) ਅਫਸਰ ਦੇ ਤੌਰ ''ਤੇ ਭਰਤੀ ਹੋਈ ਹੈ। ਨਵਦੀਪ ਦੇ ਪਿਤਾ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਤੋਂ ਬੀ. ਟੈੱਕ ਦੀ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਆਸਟਰੇਲੀਆ ਚਲਾ ਗਿਆ। ਉੱਥੇ ਉਸ ਨੇ ਆਪਣਾ ਕਾਰੋਬਾਰ ਸਥਾਪਤ ਕਰਨ ਦੇ ਨਾਲ ''ਮਾਸਟਰ-ਇਨ-ਇਨਫਰਮੇਸ਼ਨ ਟੈਕਨਾਲੋਜੀ'' ਵਿਚ ਡਿਗਰੀ ਹਾਸਲ ਕੀਤੀ। ਇਸ ਦੇ ਨਾਲ ਹੀ ਉਸ ਨੇ ਆਸਟਰੇਲੀਅਨ ਫੌਜ ਵਿਚ ਭਰਤੀ ਲਈ ਲਿਖਤੀ ਪ੍ਰੀਖਿਆ ਦਿੱਤੀ। ਲਿਖਤੀ ਪ੍ਰੀਖਿਆ ਪਾਸ ਕਰਨ ਉਪਰੰਤ ਉਸ ਨੇ ਇਸ ਨੌਕਰੀ ਲਈ ਹੋਣ ਵਾਲੀ ਸਖਤ ਸਰੀਰਕ ਪ੍ਰੀਖਿਆ ਵੀ ਪਾਸ ਕਰ ਲਈ ਅਤੇ ਫੌਜ ਵਿਚ ਉੱਚ ਅਹੁਦੇ ''ਤੇ ਭਰਤੀ ਹੋ ਕੇ ਪੰਜਾਬ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰ ਦਿੱਤਾ। 
ਇੰਟਰਵਿਊ ਦੌਰਾਨ ਉਸ ਨੇ ਆਸਟਰੇਲੀਆ ਫੌਜ ਦੇ ਅਧਿਕਾਰੀਆਂ ਨਾਲ ਆਪਣੇ ਗੁਰਸਿੱਖੀ ਜੀਵਨ ਬਾਰੇ ਵੀ ਚਰਚਾ ਕੀਤੀ ਅਤੇ ਅਧਿਕਾਰੀਆਂ ਨੇ ਨਵਦੀਪ ਸਿੰਘ ਦੇ ਸਾਬਤ-ਸੂਰਤ ਸਰੂਪ ਨੂੰ ਸਵੀਕਾਰਦਿਆਂ ਉਸ ਨੂੰ ਨੌਕਰੀ ਦੀ ਪੇਸ਼ਕਸ਼ ਕਰ ਦਿੱਤੀ। ਹੁਣ 27 ਜਨਵਰੀ ਨੂੰ ਫਾਈਨਲ ਪਰੇਡ ਤੋਂ ਬਾਅਦ ਨਵਦੀਪ ਸਿੰਘ ਆਸਟਰੇਲੀਅਨ ਫੌਜ ਦੀ ਵਰਦੀ ਪਾਉਣ ਦੇ ਯੋਗ ਹੋ ਗਿਆ ਹੈ।

Kulvinder Mahi

This news is News Editor Kulvinder Mahi