ਦਫਤਰ ''ਚ ਨਹੀਂ ਆਉਂਦੀ ਕੁਦਰਤੀ ਹਵਾ ਤਾਂ ਖਰਾਬ ਹੋ ਸਕਦੀ ਹੈ ਸਿਹਤ

05/11/2019 4:18:11 PM

ਵਾਸ਼ਿੰਗਟਨ– ਜੇ ਤੁਹਾਡਾ ਆਫਿਸ ਚਾਰੇ ਪਾਸਿਓਂ ਬੰਦ ਹੈ ਅਤੇ ਇਥੇ ਕੁਦਰਤੀ ਹਵਾ ਨਹੀਂ ਆਉਂਦੀ ਤਾਂ ਤੁਹਾਡੇ ਲਈ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ। ਇਕ ਰਿਪੋਰਟ ਮੁਤਾਬਕ ਆਫਿਸ 'ਚ ਕੁਦਰਤੀ ਹਵਾ ਦਾ ਨਾ ਆਉਣਾ ਕਰਮਚਾਰੀਆਂ ਦੀ ਸਿਹਤ 'ਤੇ ਖਰਾਬ ਅਸਰ ਪਾਉਂਦਾ ਹੈ। ਆਫਿਸ 'ਚ ਵੈਂਟੀਲੇਸ਼ਨ ਨਾ ਹੋਣ ਕਾਰਨ ਕਾਰਬਨ ਡਾਈਆਕਸਾਈਡ ਦਾ ਪੱਧਰ ਵਧ ਜਾਂਦਾ ਹੈ, ਜਿਸ ਦਾ ਦਿਮਾਗ 'ਤੇ ਬੁਰਾ ਅਸਰ ਪੈਂਦਾ ਹੈ।

ਕਾਰਬਨ ਡਾਈਆਕਸਾਈਡ ਦਾ ਘੱਟ ਪੱਧਰ ਵੀ ਸਾਹ ਘੋਟੂ ਹੋ ਸਕਦੈ
ਇਕ ਰਿਪੋਰਟ ਦੇ ਹਵਾਲੇ ਤੋਂ 'ਨਿਊਯਾਰਕ ਟਾਈਮਜ਼' ਵਿਚ ਕਿਹਾ ਗਿਆ ਹੈ ਕਿ ਇਨਸਾਨ ਉਸੇ ਵਾਤਾਵਰਣ 'ਚ ਰਹਿ ਸਕਦਾ ਹੈ, ਜਿਥੇ ਜ਼ਿਆਦਾ ਆਕਸੀਜਨ ਹੋਵੇ ਤਾਂ ਕਿ ਅਸੀਂ ਆਸਾਨੀ ਨਾਲ ਸਾਹ ਲੈ ਸਕੀਏ। ਕਾਰਬਨ ਡਾਈਆਕਸਾਈਡ ਗੈਸ ਸਰੀਰ ਲਈ ਨੁਕਸਾਨਦੇਹ ਸਾਬਤ ਹੁੰਦੀ ਹੈ। ਕਮਰੇ 'ਚ ਕਾਰਬਨ ਡਾਈਆਕਸਾਈਡ ਦਾ ਬੇਹੱਦ ਘੱਟ ਪੱਧਰ ਵੀ ਸਾਹ ਘੋਟੂ ਸਾਬਤ ਹੋ ਸਕਦਾ ਹੈ। ਇਹ ਬ੍ਰੇਨ ਨੂੰ ਮਿਲਣ ਵਾਲੀ ਆਕਸੀਜਨ 'ਚ ਵੀ ਰੁਕਾਵਟ ਪੈਦਾ ਕਰ ਸਕਦਾ ਹੈ।

ਬੁੱਧੀਮਾਨੀ 'ਤੇ ਅਸਰ
ਇਸ ਰਿਪੋਰਟ ਮੁਤਾਬਕ ਸਰੀਰ ਦੇ ਅੰਦਰੂਨੀ ਅੰਗਾਂ 'ਚ ਆਕਸੀਜਨ ਦਾ ਘੱਟ ਪਹੁੰਚਣਾ ਵਿਅਕਤੀ ਦੀ ਬੁੱਧੀਮਾਨੀ 'ਤੇ ਅਸਰ ਪਾਉਂਦਾ ਹੈ। ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ (ਈ. ਪੀ. ਏ.) ਦੇ ਮੁਤਾਬਕ ਬੰਦ ਕਮਰੇ 'ਚ ਵੀ ਪ੍ਰਦੂਸ਼ਣ ਦਾ ਪੱਧਰ 2 ਤੋਂ 5 ਗੁਣਾ ਤੱਕ ਵਧ ਸਕਦਾ ਹੈ। ਇਹ ਪ੍ਰਦੂਸ਼ਕ ਦਿਲ ਅਤੇ ਫੇਫੜਿਆਂ 'ਚ ਹੋਣ ਵਾਲੀਆਂ ਬੀਮਾਰੀਆਂ ਦਾ ਖਤਰਾ ਵਧਾ ਸਕਦੇ ਹਨ। ਨਾਲ ਹੀ ਇਸ ਨਾਲ ਸਮੇਂ ਤੋਂ ਪਹਿਲਾਂ ਮੌਤ ਵੀ ਹੋ ਸਕਦੀ ਹੈ।

Baljit Singh

This news is Content Editor Baljit Singh