ਨਾਸਾ ਨੇ ਟੈਲੀਸਕੋਪ ਨਾਲ ਪਹਿਲੀ ਵਾਰ ਲਈ ਸੂਰਜ ਦੀ ਇਹ ਰਹੱਸਮਈ ਤਸਵੀਰ

04/11/2020 1:38:17 PM

ਵਾਸ਼ਿੰਗਟਨ- ਬ੍ਰਹਿਮੰਡ ਦਾ ਰਹੱਸ ਹੁਣ ਤੱਕ ਬਰਕਰਾਰ ਹੈ। ਵਿਗਿਆਨੀ ਦਿਨ-ਰਾਤ ਇਸ ਨੂੰ ਸਮਝਣ ਵਿਚ ਲੱਗੇ ਹੋਏ ਹਨ। ਇਸ ਵਿਚਕਾਰ ਨਾਸਾ ਨੇ ਹਾਈ ਰਿਜਾਲਿਊਸ਼ਨ ਵਾਲੇ ਕੋਰੋਨਲ ਇਮੇਜਰ ਟੈਲੀਸਕੋਪ ਨਾਲ ਪਹਿਲੀ ਵਾਰ ਸੂਰਜ ਦੀ ਇਕ ਅਜਿਹੀ ਤਸਵੀਰ ਲਈ ਹੈ ਕਿ ਜਿਸ ਨਾਲ ਇਸ ਦਾ ਰਹੱਸ ਹੋਰ ਰਹੱਸਮਈ ਹੋ ਗਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸੂਰਜ 'ਤੇ ਵਾਯੂਮੰਡਲ ਹੁਣ ਤਕ ਦੇ ਸਾਰੇ ਅੰਦਾਜ਼ਿਆਂ ਨਾਲੋਂ ਵੱਧ ਗੁੰਝਲਦਾਰ ਰੂਪ ਵਿਚ ਦਿਖਾਈ ਦਿੱਤਾ ਹੈ। ਸੂਰਜ ਦੇ ਜਿਨ੍ਹਾਂ ਹਿੱਸਿਆਂ ਨੂੰ ਹੁਣ ਤਕ ਵਿਗਿਆਨੀ ਖਾਲੀ ਸਮਝ ਰਹੇ ਸਨ, ਉਹ ਵੀ ਗੈਸਾਂ ਨਾਲ ਭਰੇ ਹੋਏ ਹਨ।

ਕੀ ਨਿਕਲੇ ਨਤੀਜੇ
ਸੂਰਜ ਦੀ ਸਤ੍ਹਾ 'ਤੇ ਧੱਬੇ ਹਨ ਜੋ ਗਰਮ ਪਲਾਜ਼ਮਾ ਰੂਪੀ ਤੰਤੂ (ਸਟ੍ਰੈਂਡ) ਹਨ। ਹਰ ਤੰਤੂ ਦਾ ਤਾਪਮਾਨ 18 ਲੱਖ ਡਿਗਰੀ ਫਾਰਨਹੀਟ ਤਕ ਹੈ। ਹਰ ਤੰਤੂ 500 ਕਿਲੋ ਮੀਟਰ ਤੋਂ ਵੱਡਾ ਹੈ। ਇਸ ਦੇ ਵਾਯੂਮੰਡਲ ਦੇ ਹਿੱਸਿਆਂ ਵਿਚ ਗੈਸਾਂ ਭਰੀਆਂ ਹਨ। ਜਦ ਕਿ ਹੁਣ ਤਕ ਹੋਈਆਂ ਖੋਜਾਂ ਵਿਚ ਇਸ ਨੂੰ ਖਾਲੀ ਹੀ ਮੰਨਿਆ ਜਾਂਦਾ ਸੀ।

ਇਸ ਨਾਲ ਕੀ ਹੋਵੇਗਾ
ਇਸ ਖੋਜ ਦੀ ਮਦਦ ਨਾਲ ਸੂਰਜੀ ਕਿਰਨਾਂ ਅਤੇ ਸੌਰ ਤੂਫਾਨਾਂ ਦੇ ਧਮਾਕਿਆਂ ਨੂੰ ਸਮਝਿਆ ਜਾ ਸਕੇਗਾ। ਧਰਤੀ ਦੇ ਜੀਵਨ 'ਤੇ ਇਸ ਦਾ ਕੀ ਅਸਰ ਪਵੇਗਾ, ਇਹ ਪਤਾ ਚੱਲੇਗਾ। ਵਿਗਿਆਨੀ ਜਾਂਚ ਕਰਨਗੇ ਕਿ ਇਹ ਕਿਰਣਾਂ ਕਿਉਂ ਬਣਦੀਆਂ ਹਨ ਅਤੇ ਉਸ 'ਤੇ ਕੀ ਅਸਰ ਹੁੰਦਾ ਹੈ।

ਕਿਵੇਂ ਲਈਆਂ ਗਈਆਂ ਤਸਵੀਰਾਂ
ਨਾਸਾ ਦਾ ਟੈਲੀਸਕੋਪ ਸੂਰਜ ਦੇ 43 ਮੀਲ ਖੇਤਰ ਵਿਚ ਫੈਲੇ ਵਾਯੂਮੰਡਲ ਦੀ ਤਸਵੀਰ ਲੈਣ ਵਿਚ ਸਮਰੱਥ ਹੈ। ਇਹ ਸੂਰਜ ਦੇ ਕੁੱਲ ਆਕਾਰ ਦਾ 0.01 ਫੀਸਦੀ ਹੈ। ਇਹ ਟੈਲੀਸਕੋਪ ਰਾਕੇਟ ਰਾਹੀਂ ਪੁਲਾੜ ਵਿਚ ਭੇਜਿਆ ਗਿਆ ਸੀ। 

Lalita Mam

This news is Content Editor Lalita Mam