ਨਾਸਾ ਦੇ ਉਪਗ੍ਰਹਿ ਨੇ ਧਰਤੀ ਦੇ ਆਕਾਰ ਦੇ ਗ੍ਰਹਿ ਦਾ ਪਤਾ ਲਾਇਆ

04/17/2019 2:55:58 PM

ਵਾਸ਼ਿੰਗਟਨ, (ਭਾਸ਼ਾ)–ਨਾਸਾ ਦੇ ਨਵੇਂ ਗ੍ਰਹਿ ਖੋਜ ਉਪਗ੍ਰਹਿ ਨੇ ਧਰਤੀ ਦੇ ਆਕਾਰ ਦੇ ਨਵੇਂ ਬਾਹਰੀ ਗ੍ਰਹਿ ਦੀ ਖੋਜ ਕੀਤੀ ਹੈ, ਜੋ 53 ਪ੍ਰਕਾਸ਼ ਸਾਲ ਦੂਰ ਇਕ ਤਾਰੇ ਦੀ ਜਮਾਤ ’ਚ ਮੌਜੂਦ ਹੈ। ਟ੍ਰਾਂਜਿਸਟਿੰਗ ਐਕਸਪਲੇਨੇਟਸ ਸਰਵੇ ਸੈਟੇਲਾਈਟ (ਟੀ. ਈ. ਐੱਸ. ਐੱਸ.) ਨੇ ਉਸੇ ਮੰਡਲ ’ਚ ਵਰੁਣ ਗ੍ਰਹਿ ਦੇ ਆਕਾਰ ਦੇ ਇਕ ਗ੍ਰਹਿ ਦੀ ਖੋਜ ਕੀਤੀ ਹੈ। ਇਹ ਅਧਿਐਨ ਐਸਟ੍ਰੋਫਿਜ਼ੀਕਲ ਜਨਰਲ ਲੈਟਰਸ ’ਚ ਪ੍ਰਕਾਸ਼ਿਤ ਹੋਇਆ ਹੈ। ਅਮਰੀਕਾ ਦੇ ਕਾਰਨੇਜੀ ਇੰਸਟੀਚਿਊਸ਼ਨ ਫਾਰ ਸਾਇੰਸ ਦੀ ਜੋਹਾਨਾ ਟੇਸਕੇ ਨੇ ਕਿਹਾ ਕਿ ਇਹ ਬੇਹੱਦ ਉਤਸ਼ਾਹਿਤ ਕਰਨ ਵਾਲਾ ਹੈ ਕਿ ਸਿਰਫ ਇਕ ਸਾਲ ਪਹਿਲਾਂ ਲਾਂਚ ਹੋਇਆ ਟੀ. ਈ. ਐੱਸ. ਐੱਸ. ਗ੍ਰਹਿਆਂ ਦੀ ਖੋਜ ਦੇ ਕ੍ਰਮ ’ਚ ਪਹਿਲਾਂ ਤੋਂ ਹੀ ਇਕ ਜ਼ਬਰਦਸਤ ਬਦਲਾਅ ਲਿਆਉਣ ਵਾਲਾ ਬਣ ਗਿਆ ਹੈ।