ਨਨਕਾਣਾ ਸਾਹਿਬ ਦੀ ਧਰਤੀ ਦਾ ਨਜ਼ਾਰਾ ਸੰਗਤਾ ਲਈ ਅਦੁੱਤੀ ਤੇ ਪ੍ਰੇਰਨਾ ਦਾ ਮੁਜੱਸਮਾ- ਡਾ: ਸੁਰਿੰਦਰ ਗਿੱਲ

11/07/2019 4:22:01 PM

ਨਿਊਯਾਰਕ/ਨਨਕਾਣਾ ਸਾਹਿਬ(ਰਾਜ ਗੋਗਨਾ)- ਨਨਕਾਣਾ ਸਾਹਿਬ ਦੀ ਧਰਤੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ, ਜਿੱਥੇ ਬਾਬਾ ਜੀ ਨੇ ਆਪਣਾ ਬਚਪਨ ਤੇ ਪਾਂਧੇ ਨਾਲ ਸਮਾਂ ਗੁਜ਼ਾਰਨ ਦੇ ਨਾਲ-ਨਾਲ ਕਈ ਕੌਤਕ ਵੀ ਜੁੜੇ ਹੋਏ ਹਨ। ਜਿੰਨਾਂ ਸਦਕਾ ਬਾਬੇ ਨਾਨਕ ਨੂੰ ਰੂਹਾਨੀ ਸ਼ਕਤੀ ਤੇ ਕੁਦਰਤ ਦਾ ਸੁਨੇਹੀ ਕਿਹਾ ਜਾਣ ਲੱਗ ਪਿਆ ਸੀ ਅਤੇ ਇਹ ਧਰਤੀ ਨੂੰ ਭਾਗਾਂ ਵਾਲੀ ਧਰਤੀ ਵਜੋ ਜਾਣਿਆਂ ਜਾਂਦਾ ਹੈ, ਜਿੱਥੇ ਸੰਗਤਾ ਹਰ ਸਾਲ ਲੱਖਾਂ ਦੀ ਤਦਾਦ ਵਿੱਚ ਨਤਮਸਤਕ ਹੁੰਦੀਆਂ ਹਨ।

ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਵੱਲੋਂ ਭੇਜੇ ਵਫ਼ਦ ਦੀ ਅਗਵਾਈ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕੀਤੀ, ਜੋ ਦੋ ਮੈਂਬਰੀ ਸੀ। ਵਫ਼ਦ ਦੀ ਦੂਜੀ ਮੈਂਬਰ ਬੀਬੀ ਰਾਜਿੰਦਰ ਕੋਰ ਨੇ ਦੱਸਿਆ ਕਿ ਸੰਗਤਾਂ 'ਚ ਧਾਰਮਿਕ ਰੁਚੀ ਦੇ ਨਾਲ-ਨਾਲ ਬਾਬੇ ਨਾਨਕ ਦੇ ਜਨਮ ਅਸਥਾਨ ਤੇ ਨਤਮਸਤਕ ਹੋਣਾ ਆਪਣੇ ਜੀਵਨ ਸਫਲਾ ਨੂੰ ਤਰਜੀਹ ਦੇਣਾ ਨਜ਼ਰ ਆਇਆ। ਸੰਗਤਾਂ ਨਨਕਾਣਾ ਸਾਹਿਬ ਦੀ ਬਾਹਰੀ ਤੇ ਅੰਦਰੂਨੀ ਦਿੱਖ ਦੇ ਨਾਲ-ਨਾਲ ਸ਼ਬਦ ਕੀਰਤਨ ਦਾ ਵੀ ਭਰਪੂਰ ਅਨੰਦ ਮਾਣ ਰਹੀਆਂ ਹਨ। ਭਾਵੇਂ ਪਾਕਿਸਤਾਨ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਪਰ ਸੰਗਤਾ ਦੇ ਹੜ੍ਹ ਸਾਹਮਣੇ ਛੋਟੇ ਨਜ਼ਰ ਆ ਰਹੇ ਸਨ। ਸੰਗਤਾਂ ਦੀ ਅਡੋਲਤਾ, ਹਲੀਮੀ ਤੇ ਨਿਮਾਣਤਾ ਨੇ ਪ੍ਰਬੰਧਕਾਂ ਦੇ ਮੰਨ ਜਿੱਤ ਲਏ। ਹਰ ਇਕ ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਲਈ ਵਧਾਈਆਂ ਦੇ ਨਾਲ-ਨਾਲ ਉਹਨਾਂ ਦੀ ਲੰਬੀ ਉਮਰ ਦੀਆ ਦੁਆਵਾ ਮੰਗਦਾ ਆਮ ਨਜ਼ਰ ਆਇਆ। ਯੂ .ਕੇ ਤੇ ਕੈਨੇਡਾ ਦੀਆ ਸੰਗਤਾਂ ਜੱਥਿਆਂ ਦੇ ਰੂਪ 'ਚ ਆਈਆ ਸਨ, ਜਿੰਨਾਂ ਨੂੰ ਸਪੈਸ਼ਲ ਬੱਸਾਂ ਤੇ ਪਾਇਲਟ ਸਕਿਉਰਟੀ ਨਾਲ ਨਿਵਾਜਦੀ ਪਾਕਿਸਤਾਨੀ ਹਕੂਮਤ ਮਾਣ ਮਹਿਸੂਸ ਕਰ ਰਹੀ ਸੀ।

ਲੰਗਰ 'ਚ ਇੰਨੇ ਪਕਵਾਨ ਸਨ ਜੋ ਸੇਵਾ ਭਾਵਨਾ ਦਰਸਾਉਣ ਦੇ ਨਾਲ-ਨਾਲ ਇਥੋ ਦੇ ਸਿੱਖ, ਬਾਹਰਲੀਆਂ ਸੰਗਤਾਂ ਲਈ ਅਦੁੱਤੀ ਦਿੱਖ ਤੇ ਪਿਆਰ ਦਾ ਸੁਨੇਹਾ ਦੇਣ ਤੋ ਘੱਟ ਨਹੀਂ ਸੀ। ਹਰ ਸਰਧਾਲੂ ਦੇ ਮੂੰਹ 'ਚੋਂ ਉਨਾ ਸੇਵਾਦਾਰਾਂ ਲਈ ਦੁਆਵਾ ਹੀ ਨਿਕਲਦੀਆਂ ਸਨ। ਹਰ ਕੋਈ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਿਹਾ ਸੀ, ਜੋ ਉਨਾ ਦੇ ਜੀਵਨ ਲਈ ਬਾਬੇ ਨਾਨਕ ਦੀ ਇਕ ਥਾਪਣਾ ਸੀ, ਜਿਸ ਨੂੰ ਸੰਗਤਾਂ ਅਸ਼ੀਰਵਾਦ ਵਜੋਂ ਲੈ ਰਹੀਆਂ ਸਨ।ਸੰਗਤਾਂ ਬਾਬਾ ਜੀ ਦੇ ਬਾਕੀ ਅਸਥਾਨਾਂ ਵੱਲ ਨਤਮਸਤਕ ਹੋਣ ਨੂੰ ਤਰਜੀਹ ਦੇ ਰਹੀਆਂ ਸਨ।ਇਹ ਸਾਰਾ ਅਦੁੱਤੀ ਨਜ਼ਾਰਾ ਕਰਤਾਰਪੁਰ ਲਾਂਘੇ ਦੀ ਹੀ ਦੇਣ ਹੈ, ਜਿਸ ਲਈ ਹਰ ਕੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ 'ਚ ਹਾਜ਼ਰੀਆਂ ਭਰਨ 'ਤੇ ਨਤਮਸਤਕ ਹੋ ਕੇ, ਲਾਂਘੇ ਦੇ ਇਤਹਾਸ 'ਚ ਕਰਤਾਰਪੁਰ ਸਾਹਿਬ, ਆਪਣੇ ਆਪ ਨੂੰ ਸਰੀਰਕ ਤੌਰ 'ਤੇ ਦਰਜ ਕਰਾਉਣ ਤੋ ਘੱਟ ਨਹੀਂ ਗਿਣਿਆ ਜਾ ਰਿਹਾ ਹੈ। ਜਿੱਥੋਂ ਬਾਬੇ ਨਾਨਕ ਦੀਆ ਮੁੱਖ ਤਿੰਨ ਸਿੱਖਿਆਵਾ ਨਾਮ ਜਪਣਾ, ਵੰਡ ਛੱਕਣਾ, ਕਿਰਤ ਕਰਨਾਂ ਨੂੰ ਜੀਵਨ ਜਾਂਚ 'ਚ ਸਮਝਾਉਣ ਨੂੰ ਤਰਜੀਹ ਦਿੰਦਿਆ ਸੰਗਤਾਂ ਖ਼ੁਸ਼ੀ-ਖ਼ੁਸ਼ੀ ਨਮਸਤਕ ਹੋਣ ਨੂੰ ਤਰਜੀਹ ਵਜੋਂ ਲੈ ਰਹੀਆਂ ਸਨ।

ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਦਰਜ ਬਾਬੇ ਨਾਨਕ ਦੀ ਯੂਨੀਵਰਸਟੀ ਵਾਲੀ ਜਗਾ ਨੂੰ ਵੀ ਸੰਗਤਾਂ ਪ੍ਰਣਾਮ ਕਰਦੀਆਂ ਨਜ਼ਰ ਆਈਆ। ਨਨਕਾਣਾ ਸਾਹਿਬ ਦੁਲਹਨ ਦੀ ਤਰਾਂ ਸਜਾਇਆ ਹੋਇਆ ਮਨ ਨੂੰ ਸਕੂਨ ਦੇਣ ਤੋ ਘੱਟ ਨਹੀਂ ਹੈ, ਜਿੱਥੇ ਸੰਗਤਾਂ ਦਾ ਤਾਂਤਾ ਲਗਾਤਾਰ ਦਰਸ਼ਨਾਂ ਲਈ ਉਮੜ ਰਿਹਾ ਹੈ। ਉਹਨਾਂ ਦੱਸਿਆ ਕਿ ਸਾਡੇ ਵਫ਼ਦ ਲਈ ਇਹ ਯਾਤਰਾ ਇਤਿਹਾਸਕ ਪਹਿਲੂ ਤੋ ਘੱਟ ਨਹੀਂ ਹੈ । ਜਿਸ ਲਈ ਸਿੱਖਸ ਆਫ ਅਮਰੀਕਾ ਦੇ ਅਸੀਂ ਰਿਣੀ ਰਹਾਂਗੇ ।ਭਾਈ ਰਾਮ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਜੋ ਸਦਾ ਪ੍ਰਛਾਵੇ ਵਾਂਗ ਹਰ ਜਗਾ ਨਾਲ ਰਹੀ ਹੈ। ਉਨਾ ਵੱਲੋਂ ਨਿਭਾਈਆ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ, ਜਿਨ੍ਹਾਂ ਦਿਨ ਰਾਤ ਸਾਡਾ ਸਾਥ ਦਿੱਤਾ ਹੈ।ਇਨ੍ਹਾਂ 'ਚ  ਬਿਸ਼ਨ ਸਿੰਘ ਸਾਬਕਾ ਪ੍ਰਧਾਨ,ਸਤਵੰਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਮ ਸਿੰਘ ਉਪ ਪ੍ਰਧਾਨ ਨੂਨ, ਸ:ਦੀਪਕ ਸਿੰਘ ਅਰੋੜਾ , ਇਮਰਾਨ ਗੁੰਦਲ ਸ਼ਰਾਇਨ ਮੁਖੀ , ਰਮੇਸ਼ ਸਿੰਘ ਖਾਲਸਾ ਪੈਟਰਨ ਇੰਨ ਚੀਫ, ਮਨਜ਼ੂਰ ਅਹਿਮਦ ਸਾਡੀ ਖ਼ਿਦਮਤ 'ਚ ਹਾਜ਼ਰ ਰਹੇ। ਜਿੰਨਾ ਢੇਰ ਸਾਰਾ ਮਾਣ ਸਤਿਕਾਰ ਨਨਕਾਣਾ ਸਾਹਿਬ ਸਾਨੂੰ ਦਿੱਤਾ ਹੈ।ਉਹ ਵਧਾਈ ਦੇ ਪਾਤਰ ਹਨ। ਨਨਕਾਣਾ ਸਾਹਿਬ ਦੀ ਧਰਤੀ ਸਦਾ ਹੀ ਧਾਰਮਿਕ ਯਾਦਾਂ ਤੇ ਅਦੁੱਤੀ ਫੇਰੀ ਦੀ ਯਾਦ ਸਾਨੂੰ ਦਿਵਾਉਂਦੀ ਰਹੇਗੀ।

Iqbalkaur

This news is Content Editor Iqbalkaur