ਇੰਟੀਮੇਸੀ ਦੌਰਾਨ ਘਰ ਦੀ ਬਾਲਕਾਨੀ ''ਚੋਂ ਡਿੱਗਿਆ ਪ੍ਰੇਮੀ ਜੋੜਾ, ਹੋਈ ਮੌਤ

09/29/2019 4:47:55 PM

ਕਿਊਈਤੋ— ਨਾਰਥ ਅਮਰੀਕਾ 'ਚ ਸ਼ਨੀਵਾਰ ਨੂੰ ਲਵ ਮੇਕਿੰਗ ਦੌਰਾਨ ਇਕ ਕਪਲ ਦੀ ਬਾਲਕਾਨੀ 'ਚੋਂ ਡਿੱਗਣ ਕਾਰਨ ਮੌਤ ਹੋ ਗਈ। ਹਾਦਸੇ ਵੇਲੇ ਘਰ 'ਚ ਪਾਰਟੀ ਚੱਲ ਰਹੀ ਸੀ। ਕਪਲ ਘਰ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਮਰੇ ਪੁਰਸ਼ ਦੀ ਉਮਰ 35 ਸਾਲ ਤੇ ਔਰਤ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ। ਦੋਵੇਂ ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨ 'ਚ ਸਨ।

ਗੁਆਂਢੀਆਂ ਨੇ ਦਿੱਤੀ ਪੁਲਸ ਨੂੰ ਖਬਰ
ਘਟਨਾ ਇਕਵਾਡੋਰ ਦੇ ਕਾਰਾਪੁੰਗੋ ਜ਼ਿਲੇ 'ਚ ਹੋਈ ਹੈ। ਪੁਲਸ ਵਲੋਂ ਮੀਡੀਆ ਨੂੰ ਦੱਸਿਆ ਗਿਆ ਹੈ ਕਿ ਦੋਵੇਂ ਅਚਾਨਕ ਛੱਤ ਤੋਂ ਹੇਠਾਂ ਡਿੱਗ ਗਏ। ਦੋਵਾਂ ਦੀ ਲਾਸ਼ ਨੂੰ ਗੁਆਂਢੀ ਨੇ ਦੇਖਿਆ। ਗੁਆਂਢੀ ਨੇ ਦੱਸਿਆ ਕਿ ਉਸ ਨੇ ਜ਼ਬਰਦਸਤ ਆਵਾਜ਼ ਸੁਣੀ ਤੇ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਦੋਵੇਂ ਬਿਨਾਂ ਕੱਪੜਿਆਂ ਦੇ ਆਪਣੇ ਘਰ ਦੇ ਬਾਹਰ ਡਿੱਗੇ ਹੋਏ ਸਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਘਰ 'ਚ ਚੱਲ ਰਹੀ ਸੀ ਗ੍ਰੈਜੂਏਸ਼ਨ ਪਾਰਟੀ
ਮ੍ਰਿਤਕਾਂ 8 ਸਾਲ ਦੀ ਬੱਚੀ ਦੀ ਮਾਂ ਸੀ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਨੇ ਘਰ 'ਚ ਗ੍ਰੈਜੂਏਸ਼ਨ ਦੀ ਪਾਰਟੀ ਦਿੱਤੀ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਨੇ ਇੰਟੀਮੇਟ ਹੁੰਦਿਆਂ ਇਸ ਗੱਲ 'ਤੇ ਧਿਆਨ ਨਹੀਂ ਦਿੱਤਾ ਕਿ ਦੋਵੇਂ ਬਾਲਕਾਨੀ ਦੀ ਕੰਧ 'ਤੇ ਹਨ, ਜੋ ਕਿ ਬਹੁਤ ਉੱਚੀ ਹੈ। ਕੁਝ ਦਿਨ ਪਹਿਲਾਂ ਰੂਸ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆ ਚੁੱਕਿਆ ਹੈ। ਇਥੇ ਇਕ ਕਪਲ 9ਵੀਂ ਮੰਜ਼ਿਲ ਤੋਂ ਡਿੱਗਿਆ ਸੀ। ਸੈਂਟ ਪੀਟਰਸਬਰਗ 'ਚ ਹੋਏ ਇਸ ਹਾਦਸੇ 'ਚ ਮਹਿਲਾ ਦੀ ਮੌਤ ਹੋ ਗਈ ਸੀ ਜਦਕਿ ਉਸ ਦੇ ਬੁਆਏਫ੍ਰੈਂਡ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।

Baljit Singh

This news is Content Editor Baljit Singh