ਨਰਕ ਜਿਹਾ ਜੀਵਨ ਬਿਤਾ ਰਹੀ ਸੀ ਬੱਚੀ, ਛੋਟੀ ਜਿਹੀ ਡੱਬੀ ''ਚ ਫਸੀ ਸੀ ਜਾਨ, ਡਾਕਟਰਾਂ ਨੇ ਦਿੱਤਾ ਜੀਵਨਦਾਨ (ਦੇਖੋ ਤਸਵੀਰਾਂ)

08/29/2016 6:35:53 PM

 ਕਾਠਮੰਡੂ— ਜੀਵਨ ਦੀਆਂ ਮੁੱਢਲੀਆਂ ਲੋੜਾਂ ਤੋਂ ਮਰਹੂਮ ਨੇਪਾਲ ਦੀ 13 ਸਾਲ ਦੀ ਕੁੜੀ ਨੂੰ ਇਕ ਅਜਿਹੀ ਬੀਮਾਰੀ ਦੀ ਸ਼ਿਕਾਰ ਸੀ, ਜਿਸ ਦਾ ਇਲਾਜ ਹਰ ਘਰ ਵਿਚ ਮਿਲਣ ਵਾਲੀ ਪੈਟਰੋਲੀਅਮ ਜੈਲੀ ਯਾਨੀ ਕਿ ਵੈਸਲੀਨ ਨਾਲ ਵੀ ਸੰਭਵ ਸੀ ਪਰ ਉਸ ਦੇ ਪਰਿਵਾਰ ਦੀ ਪਹੁੰਚ ਉਸ ਵੈਸਲੀਨ ਦੇ ਡੱਬੀ ਤੱਕ ਵੀ ਨਹੀਂ ਸੀ ਅਤੇ ਉਹ ਨਿੱਤ ਦਿਨ ਆਪਣੀ ਬੱਚੀ ਨੂੰ ਆਪਣੀਆਂ ਅੱਖਾਂ ਸਾਹਮਣੇ ਹੀ ਪਲ-ਪਲ ਮਰਦੇ ਦੇਖਦੇ ਸੀ। ਨਗੀਨਾ ਜੈਨੇਟਿਕ ਬੀਮਾਰੀ ਇਚਥੋਸਿਸ ਦੀ ਸ਼ਿਕਾਰ ਸੀ। ਇਸ ਬੀਮਾਰੀ ਵਿਚ ਨਵੀਂ ਚਮੜੀ ਬਹੁਤ ਤੇਜ਼ੀ ਨਾਲ ਬਣਦੀ ਹੈ ਜਦੋਂ ਕਿ ਪੁਰਾਣੀ ਚਮੜੀ ਨਿਕਲਦੀ ਨਹੀਂ। ਇਸ ਤਰ੍ਹਾਂ ਨਗੀਨਾ ਦੇ ਸਰੀਰ ''ਤੇ ਚਮੜੀਆਂ ਦੀਆਂ ਕਈ ਪਰਤਾਂ ਬਣ ਗਈਆਂ ਸਨ। ਇਸ ਬੀਮਾਰੀ ਕਾਰਨ ਉਹ ਤੁਰ-ਫਿਰ ਵੀ ਨਹੀਂ ਸਕਦੀ ਸੀ। ਉਸ ਨੂੰ ਬੋਲਣ ਵਿਚ ਵੀ ਤਕਲੀਫ ਹੁੰਦੀ ਸੀ। 

ਮੈਡੀਕਲ ਵਰਕਰਾਂ ਦੀ ਟੀਮ ਨੂੰ ਨਗੀਨਾ ਇਕ ਸ਼ੈੱਡ ਵਿਚ ਮਿਲੀ ਸੀ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ। ਗਰੀਬ ਅਤੇ ਪਿਛੜੇ ਹੋਏ ਪਰਿਵਾਰ ਨੂੰ ਇੰਨੀਂ ਵੀ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੀ ਬੱਚੀ ਦਾ ਇਲਾਜ ਵੈਸਲੀਨ ਨਾਲ ਹੋ ਸਕਦਾ ਹੈ। ਉਹ ਤਾਂ ਇਸ ਨੂੰ ਲਾਇਲਾਜ ਬੀਮਾਰੀ ਸਮਝ ਰਹੇ ਸਨ। ਇਸ ਬੀਮਾਰੀ ਵਿਚ ਪੀੜਤ ਲੋਕਾਂ ਨੂੰ ਆਪਣੀ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਣਾ ਪੈਂਦਾ ਹੈ। ਮੈਡੀਕਲ ਟੀਮ ਨੇ ਨਾ ਸਿਰਫ ਨਗੀਨਾ ਦਾ ਇਲਾਜ ਕੀਤਾ ਸਗੋਂ ਉਸ ਨੂੰ ਜ਼ਿੰਦਗੀ ਭਰ ਲਈ ਵੈਸਲੀਨ ਦੀ ਮੁੱਫਤ ਸਪਲਾਈ ਵੀ ਸ਼ੁਰੂ ਕਰ ਦਿੱਤੀ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਨਗੀਨਾ ਹੁਣ ਆਮ ਜੀਵਨ ਬਿਤਾ ਰਹੀ ਹੈ। ਉਹ ਆਮ ਬੱਚਿਆਂ ਵਾਂਗ ਸਕੂਲ ਜਾ ਰਹੀ ਹੈ ਅਤੇ ਜਿਹੜੀ ਲੜਕੀ ਕਦੇ ਹੱਸਦੀ ਨਹੀਂ ਸੀ ਅੱਜ ਸਕੂਲ ਦੀ ਇਕ ਹੋਣਹਾਰ ਵਿਦਿਆਰਥਣ ਹੈ। ਜਿਸ ਬੱਚੀ ਦਾ ਜੀਵਨ ਜਾਣਕਾਰੀ ਅਤੇ ਸਹੂਲਤਾਂ ਦੀ ਘਾਟ ਕਾਰਨ ਰੁਲ ਰਿਹਾ ਸੀ ਅੱਜ ਉਹ ਵਧੀਆ ਜੀਵਨ ਦੇ ਸੁਪਨੇ ਬੁਣ ਰਹੀ ਹੈ ਅਤੇ ਇਹ ਸਭ ਉਨ੍ਹਾਂ ਡਾਕਟਰਾਂ ਦੀ ਬਦੌਲਤ ਸੰਭਵ ਹੋ ਸਕਿਆ ਹੈ ਜੋ ਨੇਪਾਲ ਵਿਚ ਭੂਚਾਲ ਤੋਂ ਬਾਅਦ ਘਰ-ਘਰ ਜਾ ਕੇ ਮੈਡੀਕਲ ਸਹੂਲਤਾਂ ਪਹੁੰਚਾ ਰਹੇ ਹਨ। 
ਨਗੀਨਾ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਬੱਚੀ ਦਾ ਇਲਾਜ ਕਰ ਸਕਦੇ ਹਨ ਅਤੇ ਉਹ ਖੁਦ ਨੂੰ ਦੁਨੀਆ ਦਾ ਸਭ ਤੋਂ ਖੁਸ਼ ਇਨਸਾਨ ਮੰਨ ਰਹੇ ਸਨ ਅਤੇ ਨਗੀਨਾ ਦੀ ਹਰ ਉਪਲੱਬਧੀ ਦੇ ਨਾਲ, ਡਾਕਟਰਾਂ ਦੀ ਇਹ ਖੁਸ਼ੀ ਦੁੱਗਣੀ-ਚੌਗੁਣੀ ਹੋਵੇਗੀ।

Kulvinder Mahi

This news is News Editor Kulvinder Mahi