ਅਮਰੀਕਾ ਦਾ ਇਤਿਹਾਸਿਕ ਕਦਮ, ਜਾਰੀ ਕੀਤਾ ''ਐਕਸ'' ਲਿੰਗ ਵਾਲਾ ਪਹਿਲਾ ਪਾਸਪੋਰਟ

10/28/2021 6:30:24 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਇਤਿਹਾਸਿਕ ਕਦਮ ਚੁੱਕਦਿਆਂ ਦੁਨੀਆ ਵਿਚ ਪਹਿਲੀ ਵਾਰ 'ਐਕਸ' ਲਿੰਗ ਪਛਾਣ ਵਾਲਾ ਪਾਸਪੋਰਟ ਜਾਰੀ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ 28 ਅਕਤੂਬਰ ਨੂੰ ਐਲਾਨ ਕੀਤਾ ਕਿ ਉਸ ਨੇ ਉਹਨਾਂ ਲੋਕਾਂ ਲਈ 'ਐਕਸ' ਲਿੰਗ ਪਛਾਣ ਨਾਲ ਆਪਣਾ ਪਹਿਲਾ ਪਾਸਪੋਰਟ ਜਾਰੀ ਕੀਤਾ ਹੈ, ਜਿਹੜੇ ਖੁਦ ਨੂੰ ਮਹਿਲਾ ਜਾਂ ਪੁਰਸ਼ ਦੇ ਰੂਪ ਵਿਚ ਨਹੀਂ ਦੱਸ ਪਾਉਂਦੇ ਹਨ। ਵਿਦੇਸ਼ ਵਿਭਾਗ ਨੂੰ ਵਿਦੇਸ਼ ਵਿਚ ਪੈਦਾ ਹੋਏ ਅਮਰੀਕੀ ਨਾਗਰਿਕਾਂ ਦੇ ਪਾਸਪੋਰਟ ਅਤੇ ਜਨਮ ਸਰਟੀਫਿਕੇਟ 'ਤੇ ਅਗਲੇ ਸਾਲ ਜ਼ਿਆਦਾ ਵਿਆਪਰ ਤੌਰ 'ਤੇ ਵਿਕਲਪ ਦੀ ਪੇਸ਼ਕਸ਼ ਕਰਨ ਵਿਚ ਸਮਰੱਥ ਹੋਣ ਦੀ ਆਸ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਸੂਡਾਨ ਦੇ ਫ਼ੌਜੀ ਨੇਤਾ ਨੇ ਤਖਤਾਪਲਟ ਦੀ ਆਲੋਚਨਾ ਕਰਨ ਵਾਲੇ ਛੇ ਰਾਜਦੂਤਾਂ ਨੂੰ ਕੀਤਾ ਬਰਖਾਸਤ

ਜੂਨ ਵਿਚ ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਸੀ ਕਿ ਉਹ ਗੈਰ-ਬਾਇਨਰੀ, ਇੰਟਰਸੈਕਸ ਅਤੇ ਲਿੰਗ-ਨਿਰਭਰ ਵਿਅਕਤੀਆਂ ਲਈ ਤੀਜੇ ਲਿੰਗ ਵਿਕਲਪ ਨੂੰ ਜੋੜਨ 'ਤੇ ਕੰਮ ਕਰ ਰਿਹਾ ਹੈ ਪਰ ਉਸ ਨੇ ਦੱਸਿਆ ਕਿ ਇਸ ਵਿਚ ਸਮਾਂ ਲੱਗੇਗਾ ਕਿਉਂਕਿ ਮੌਜੂਦਾ ਕੰਪਿਊਟਰ ਸਿਸਟਮ ਵਿਚ ਵਿਆਪਕ ਤਕਨੀਕੀ ਅੱਪਗ੍ਰੇਡੇਸ਼ਨ ਦੀ ਲੋੜ ਹੈ। ਭਾਵੇਂਕਿ ਪਹਿਲਾ ਪਾਸਪੋਰਟ ਜਾਰੀ ਕੀਤਾ ਜਾ ਚੁੱਕਾ ਹੈ। ਪਾਸਪੋਰਟ ਅਰਜ਼ੀਆਂ ਅਤੇ ਸਿਸਟਮ ਅਪਡੇਟ ਨੂੰ ਹਾਲੇ ਵੀ ਪ੍ਰਬੰਧਨ ਅਤੇ ਬਜਟ ਦਫਤਰ ਵੱਲੋਂ ਮਨਜ਼ੂਰੀ ਲੈਣ ਦੀ ਲੋੜ ਹੋਵੇਗੀ ਜੋ ਉਹਨਾਂ ਦੇ ਜਾਰੀ ਹੋਣ ਤੋਂ ਪਹਿਲਾਂ ਸਾਰੇ ਸਰਕਾਰੀ ਫਾਰਮਾਂ ਨੂੰ ਮਨਜ਼ੂਰੀ ਦਿੰਦਾ ਹੈ। 

ਵਿਦੇਸ਼ ਵਿਭਾਗ ਨੂੰ ਆਸ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਵਿਆਪਕ ਤੌਰ 'ਤੇ ਵਿਕਲਪ ਉਪਲਬਧ ਹੋ ਜਾਵੇਗਾ। ਵਿਦੇਸ਼ ਵਿਭਾਗ ਨੇ ਇਹ ਐਲਾਨ ਵੀ ਕੀਤਾ ਕਿ ਹੁਣ ਉਸ ਨੂੰ ਲਿੰਗ ਵਿਕਲਪ ਚੁਣਨ ਵਾਲਿਆਂ ਲਈ ਮੈਡੀਕਲ ਪ੍ਰਮਾਣੀਕਰਣ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ ਜੋ ਹੋਰ ਮੌਜੂਦਾ ਦਸਤਾਵੇਜ਼ਾਂ ਜਿਵੇਂ ਕਿ ਡ੍ਰਾਈਵਿੰਗ ਲਾਇਸੈਂਸ ਜਾਂ ਜਨਮ ਸਰਟੀਫਿਕੇਟ ਤੋਂ ਵੱਖ ਹੈ। ਐੱਲ.ਜੀ.ਬੀ.ਟੀ.ਕਿਊ. ਅਧਿਕਾਰਾਂ ਲਈ ਵਿਦੇਸ਼ ਵਿਭਾਗ ਦੀ ਵਿਸ਼ੇਸ਼ ਦੂਤ ਜੇਸਿਕਾ ਸਟਰਨ ਨੇ ਇਸ ਕਦਮ ਨੂੰ ਇਤਿਹਾਸਿਕ ਅਤੇ ਉਤਸਵਪੂਰਨ ਅਤੇ ਲੋਕਾਂ ਦੀ ਜਿਉਂਦੀ ਵਾਸਤਵਿਕਤਾ ਨਾਲ ਮੇਲ ਖਾਂਦਾ ਦੱਸਿਆ ਹੈ। ਉਹਨਾਂ ਨੇ ਸਮਾਚਾਰ ਏਜੰਸੀ ਏਪੀ ਨੂੰ ਕਿਹਾ,''ਜਦੋਂ ਕੋਈ ਵਿਅਕਤੀ ਪਛਾਣ ਦਸਤਾਵੇਜ਼ ਹਾਸਲ ਕਰਦਾ ਹੈ ਜੋ ਉਹਨਾਂ ਦੀ ਅਸਲੀ ਪਛਾਣ ਨੂੰ ਦਰਸਾਉਂਦਾ ਹੈ ਤਾਂ ਉਹ ਜ਼ਿਆਦਾ ਸਨਮਾਨ ਅਤੇ ਇੱਜ਼ਤ ਨਾਲ ਰਹਿੰਦਾ ਹੈ।''

ਪੜ੍ਹੋ ਇਹ ਅਹਿਮ ਖਬਰ - ਕਿਮ ਜੋਂਗ ਉਨ ਦਾ ਨਵਾਂ ਫਰਮਾਨ, ਸਾਲ 2025 ਤੱਕ ਘੱਟ ਖਾਣ ਉੱਤਰੀ ਕੋਰੀਆ ਦੇ ਲੋਕ

ਰਾਸ਼ਟਰਪਤੀ ਜੋਅ ਬਾਈਡੇਨ ਨੇ ਐੱਲ.ਜੀ.ਬੀ.ਟੀ.ਕਿਊ. ਅਧਿਕਾਰਾਂ ਨੂੰ ਆਪਣੇ ਪ੍ਰਸ਼ਾਸਨ ਦੀ ਪ੍ਰਮੁੱਖ ਤਰਜੀਹ ਬਣਾਉਣ ਦਾ ਵਾਅਦਾ ਕੀਤਾ ਸੀ। ਇਹ ਕਦਮ ਵਿਦੇਸ਼ ਮੰਤਰੀ ਐਂਟਲੀ ਬਲਿੰਕੇਨ ਦੇ ਸਾਬਕਾ ਮਾਈਕ ਪੋਂਪਿਓ ਵੱਲੋਂ ਇਕ ਨੀਤੀਗਤ ਤਬਦੀਲੀ ਹੈ, ਜਿਹਨਾਂ ਨੇ ਅਮਰੀਕੀ ਦੂਤਾਵਾਸਾਂ ਨੂੰ ਸੱਤਰੰਗੀ ਝੰਡਾ ਲਹਿਰਾਉਣ ਤੋਂ ਮਨਾ ਕੀਤਾ ਸੀ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਇਸ ਨੇ ਕਿਹਾ,''ਮੈਂ ਇਸ ਪਾਸਪੋਰਟ ਜਾਰੀ ਕਰਨ ਦੇ ਮੌਕੇ 'ਤੇ ਐੱਲ.ਜੀ.ਬੀ.ਟੀ.ਆਈ.ਕਿਊ. ਅਤੇ ਵਿਅਕਤੀਆਂ ਸਮੇਤ ਸਾਰੇ ਲੋਕਾਂ ਦੀ ਆਜ਼ਾਦੀ, ਇੱਜ਼ਤ ਅਤੇ ਸਮਾਨਤਾ ਨੂੰ ਵਧਾਵਾ ਦੇਣ ਲਈ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਉਣਾ ਚਾਹੁੰਦਾ ਹਾਂ।''

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

Vandana

This news is Content Editor Vandana