ਦੱਖਣੀ ਸੂਡਾਨ ’ਚ ਫੈਲੀ ਰਹੱਸਮਈ ਬੀਮਾਰੀ, ਹੁਣ ਤੱਕ 89 ਲੋਕਾਂ ਦੀ ਮੌਤ, WHO ਨੇ ਭੇਜੀ ਜਾਂਚ ਟੀਮ

12/15/2021 11:02:52 AM

ਜੁਬਾ: ਦੱਖਣੀ ਸੂਡਾਨ ਵਿਚ ਇਕ ਰਹੱਸਮਈ ਬੀਮਾਰੀ ਫੈਲਣ ਕਾਰਨ 89 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਜੋਂਂਗਲੇਈ ਸੂਬੇ ਦੇ ਉਤਰੀ ਸ਼ਹਿਰ ਫਾਂਗਕ ਵਿਚ ਇਕ ਰਹੱਸਮਈ ਬੀਮਾਰੀ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਇਸ ਭਿਆਨਕ ਸਥਿਤੀ ਨੇ ਵਿਸ਼ਵ ਸਿਹਤ ਸੰੰਠਨ ਦੀ ਚਿੰਤਾ ਨੂੰ ਵੀ ਵਧਾ ਦਿੱਤਾ ਹੈ। ਹੁਣ WHO ਨੇ ਬੀਮਾਰ ਲੋਕਾਂ ਦੇ ਨਮੂਨੇ ਇਕੱਠੇ ਕਰਕੇ ਜਾਂਚ ਕਰਨ ਲਈ ਵਿਗਿਆਨਕਾਂ ਦੀ ਇਕ ਰੈਪਿਡ ਰਿਸਪਾਂਸ ਟੀਮ ਨੂੰ ਇਸ ਖੇਤਰ ਵਿਚ ਭੇਜਿਆ ਹੈ।

ਇਹ ਵੀ ਪੜ੍ਹੋ : ਅਫ਼ੀਮ ਦੀ ਖੇਤੀ ਕਰਨਾ ਜਾਰੀ ਰੱਖਣਗੇ ਅਫ਼ਗਾਨੀ ਕਿਸਾਨ, ਮਜ਼ਬੂਰੀਆਂ ਸਮੇਤ ਗਿਣਾਏ ਕਈ ਫ਼ਾਇਦੇ

WHO ਦੀ ਸ਼ੀਲਾ ਬਿਆ ਨੇ ਬੀ.ਬੀ.ਸੀ. ਨੂੰ ਦੱਸਿਆ ਕਿ ਅਸੀਂ ਖ਼ਤਰੇ ਦਾ ਪਤਾ ਲਗਾਉਣ ਅਤੇ ਜਾਂਚ ਕਰਨ ਲਈ ਇਕ ਰੈਪਿਡ ਰਿਸਪਾਂਸ ਟੀਮ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਇਹ ਟੀਮ ਲੋਕਾਂ ਦੇ ਸੈਂਪਲ ਇਕੱਠੇ ਕਰੇਗੀ ਪਰ ਫਿਲਹਾਲ ਸਾਨੂੰ ਜੋ ਅੰਕੜਾ ਮਿਲਿਆ ਹੈ, ਉਸ ਮੁਤਾਬਕ 89 ਮੌਤਾਂ ਹੋ ਚੁੱਕੀਆਂ ਹਨ। ਬੀਮਾਰੀ ਨਾਲ ਪ੍ਰਭਾਵਿਤ ਖੇਤਰ ਹਾਲ ਹੀ ਵਿਚ ਆਏ ਭਿਆਨਕ ਹੜਾਂ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਦੇ ਸਮੂਹ ਨੂੰ ਇਸ ਵਜ੍ਹਾ ਨਾਲ ਇਕ ਹੈਲੀਕਾਪਟਰ ਜ਼ਰੀਏ ਫਾਂਗਕ ਵਿਚ ਪ੍ਰਵੇਸ਼ ਕਰਨਾ ਪਵੇਗਾ। ਟੀਮ ਹੁਣ ਰਾਜਧਾਨੀ ਜੁਬਾ ਪਰਤਣ ਲਈ ਟਰਾਂਸਪੋਰਟ ਦਾ ਇੰਤਜ਼ਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕੀ ਹਵਾਈ ਫ਼ੌਜ ਦੀ ਵੱਡੀ ਕਾਰਵਾਈ, ਵੈਕਸੀਨ ਲੈਣ ਤੋਂ ਇਨਕਾਰ ਕਰਨ ’ਤੇ 27 ਜਵਾਨਾਂ ਨੂੰ ਕੀਤਾ ਬਰਖ਼ਾਸਤ

ਦੇਸ਼ ਦੇ ਭੂਮੀ, ਰਿਹਾਇਸ਼ ਅਤੇ ਜਨਤਕ ਸਹੂਲਤਾਂ ਦੇ ਮੰਤਰੀ ਲੈਮ ਤੁੰਗਵਾਰ ਕੁਇਗਵੋਂਗ ਦੇ ਅਨੁਸਾਰ ਜੋਂਗਲੇਈ ਦੀ ਸਰਹੱਦ ਨਾਲ ਲੱਗਦੇ ਸੂਬੇ ਵਿਚ ਭਿਆਨਕ ਹੜ੍ਹਾਂ ਨੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਫੈਲਣ ਨੂੰ ਵਧਾ ਦਿੱਤਾ ਹੈ। ਭੋਜਨ ਦੀ ਘਾਟ ਕਾਰਨ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਖੇਤਾਂ ਵਿਚੋਂ ਨਿਕਲਣ ਵਾਲੇ ਤੇਲ ਨੇ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਪਸ਼ੂਆਂ ਦੀ ਮੌਤ ਵੀ ਹੋ ਰਹੀ ਹੈ। ਦੱਖਣੀ ਸੂਡਾਨ ਦੇ ਉੱਤਰ ਵਿਚ ਆਏ ਹੜ੍ਹਾਂ ਨੇ ਇਲਾਕੇ ਦੇ ਲੋਕਾਂ ਲਈ ਤਬਾਹੀ ਮਚਾਈ ਹੋਈ ਹੈ।

ਇਹ ਵੀ ਪੜ੍ਹੋ : ਓਮੀਕਰੋਨ ਦੀ ਦਹਿਸ਼ਤ ਦੌਰਾਨ ਹਵਾਬਾਜ਼ੀ ਕੰਪਨੀਆਂ ਨੂੰ ਇਹ ਗ਼ਲਤੀ ਪਵੇਗੀ ਭਾਰੀ

ਹੜ੍ਹਾਂ ਨੇ ਉਨ੍ਹਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਸਮਾਨ ਤੱਕ ਪਹੁੰਚ ਤੋਂ ਵਾਂਝਾ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ UNHCR ਨੇ ਕਿਹਾ ਕਿ ਦੇਸ਼ ਵਿਚ ਲੱਗਭਗ 60 ਸਾਲਾਂ ਵਿਚ ਆਏ ਸਭ ਤੋਂ ਭਿਆਨਕ ਹੜ੍ਹਾਂ ਨਾਲ 700,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜਿਸ ਲਈ ਜਲਵਾਯੂ ਪਰਿਵਰਤਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਖੇਤਰ ਵਿਚ ਕੰਮ ਕਰਨ ਵਾਲੀ ਇੰਟਰਨੈਸ਼ਨਲ ਚੈਰੀਟੇਬਲ ਆਰਗੇਨਾਈਜ਼ੇਸ਼ਨ ਮੈਡੇਕਿਨਸ ਸੈਨਸ ਫਰੰਟੀਅਰਸ (ਐੱਮ.ਐੱਸ.ਐੱਫ.) ਨੇ ਕਿਹਾ ਕਿ ਹੜ੍ਹਾਂ ਕਾਰਨ ਪੈਦਾ ਹੋਈ ਅਰਾਜਕਤਾ ਹੁਣ ਸਿਹਤ ਸਹੂਲਤਾਂ 'ਤੇ ਦਬਾਅ ਵਧਾ ਰਹੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry