ਮਿਆਂਮਾਰ ਨੇ ਰਵਾਇਤੀ ਨਵੇਂ ਸਾਲ 'ਤੇ 1,619 ਕੈਦੀ ਕੀਤੇ ਰਿਹਾਅ

04/17/2022 11:36:58 AM

ਯਾਂਗੂਨ (ਵਾਰਤਾ): ਮਿਆਂਮਾਰ ਦੀ ਰਾਜ ਪ੍ਰਸ਼ਾਸਨ ਪ੍ਰੀਸ਼ਦ ਨੇ ਦੇਸ਼ ਦੇ ਰਵਾਇਤੀ ਨਵੇਂ ਸਾਲ ਦੇ ਪਹਿਲੇ ਦਿਨ ਐਤਵਾਰ ਨੂੰ ਕੁੱਲ 1,619 ਕੈਦੀਆਂ ਦੀ ਸਜ਼ਾ ਮੁਆਫ਼ ਕਰ ਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ। ਕੌਂਸਲ ਦੇ ਹੁਕਮਾਂ ਅਨੁਸਾਰ ਮਿਆਂਮਾਰ ਦੇ 1,577 ਕੈਦੀਆਂ ਅਤੇ 42 ਵਿਦੇਸ਼ੀ ਕੈਦੀਆਂ ਨੂੰ ਦੇਸ਼ ਦੇ ਰਵਾਇਤੀ ਨਵੇਂ ਸਾਲ ਦਾ ਜਸ਼ਨ ਮਨਾਉਣ ਅਤੇ ਸਬੰਧਤ ਦੇਸ਼ਾਂ ਨਾਲ ਸਬੰਧਾਂ ਦੇ ਮੱਦੇਨਜ਼ਰ ਰਿਹਾਅ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਨੇ ਕੀਵ ਸਮੇਤ ਹੋਰ ਸ਼ਹਿਰਾਂ 'ਤੇ ਹਮਲੇ ਕੀਤੇ ਤੇਜ਼, ਲੋਕਾਂ ਲਈ ਚਿਤਾਵਨੀ ਜਾਰੀ

ਕੌਂਸਲ ਨੇ ਇਸ ਸਾਲ 12 ਫਰਵਰੀ ਨੂੰ ਡਾਇਮੰਡ ਜੁਬਲੀ ਯੂਨੀਅਨ ਦਿਵਸ ਦੇ ਮੌਕੇ 'ਤੇ ਮਿਆਂਮਾਰ ਦੇ 814 ਕੈਦੀਆਂ ਅਤੇ ਸੱਤ ਵਿਦੇਸ਼ੀ ਕੈਦੀਆਂ ਨੂੰ ਰਿਹਾਅ ਕੀਤਾ ਸੀ। ਮਿਆਂਮਾਰ ਨੇ 2021 ਵਿੱਚ ਨਵੇਂ ਸਾਲ ਦੇ ਮੌਕੇ ਆਮ ਮੁਆਫ਼ੀ ਦੇ ਤਹਿਤ 23,184 ਕੈਦੀਆਂ ਨੂੰ ਰਿਹਾਅ ਕੀਤਾ ਸੀ। ਇਹ ਦੇਸ਼ ਆਪਣੇ ਰਵਾਇਤੀ ਨਵੇਂ ਸਾਲ ਦੇ ਜਸ਼ਨ ਵਿੱਚ ਆਮ ਤੌਰ 'ਤੇ ਹਜ਼ਾਰਾਂ ਕੈਦੀਆਂ ਨੂੰ ਮੁਆਫ਼ੀ ਦੇ ਤਹਿਤ ਰਿਹਾਅ ਕਰਦਾ ਰਿਹਾ ਹੈ।

Vandana

This news is Content Editor Vandana