ਮਿਆਂਮਾਰ : ਫੌਜ ਨੇ ਲਾਈਨ ’ਚ ਖੜ੍ਹੇ ਕਰਕੇ 30 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨਿਆ

03/15/2023 12:03:52 AM

ਨਾਏਪਯੀਡਾ (ਇੰਟ.) : ਮਿਆਂਮਾਰ 'ਚ ਫੌਜ ਨੇ ਇਕ ਬੌਧ ਮੱਠ ’ਤੇ ਹਮਲਾ ਕਰਕੇ ਗੋਲ਼ੀਆਂ ਵਰ੍ਹਾ ਦਿੱਤੀਆਂ। ਇਸ ਗੋਲ਼ੀਬਾਰੀ 'ਚ 30 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਕਈ ਬੌਧ ਭਿਕਸ਼ੂ ਵੀ ਸ਼ਾਮਲ ਹਨ। ਇਹ ਹਮਲਾ ਮਿਆਂਮਾਰ ਦੇ ਸ਼ਾਨ ਸੂਬੇ ਦੇ ਇਕ ਪਿੰਡ ਵਿੱਚ ਕੀਤਾ ਗਿਆ।

ਇਹ ਵੀ ਪੜ੍ਹੋ : ਅਜਬ-ਗਜ਼ਬ : ਰੇਗਿਸਤਾਨ ’ਚ ਜ਼ਮੀਨ ਦੇ ਹੇਠਾਂ ਰਹਿੰਦੇ ਹਨ ਲੋਕ, ਵਸਿਆ ਹੈ ਪੂਰਾ ਸ਼ਹਿਰ

ਕਾਰਨੇੱਨੀ ਨੈਸ਼ਨਲਿਸਟ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਹਮਲੇ 'ਚ ਮਿਆਂਮਾਰ ਦੀ ਜ਼ਮੀਨੀ ਫੌਜ ਨਾਲ ਹਵਾਈ ਫੌਜ ਵੀ ਸ਼ਾਮਲ ਸੀ। ਫੌਜ ਦੇ ਹਮਲੇ ਤੋਂ ਬਚਣ ਲਈ ਵੱਡੀ ਗਿਣਤੀ ਵਿੱਚ ਲੋਕ ਭੱਜ ਕੇ ਪਿੰਡ 'ਚ ਸਥਿਤ ਬੌਧ ਮੱਠ ਵਿੱਚ ਜਾ ਲੁਕੇ। ਫੌਜ ਨੇ ਇਨ੍ਹਾਂ ਲੋਕਾਂ ਨੂੰ ਮੱਠ ਦੀ ਕੰਧ ਦੇ ਸਹਾਰੇ ਖੜ੍ਹਾ ਕਰਕੇ ਗੋਲ਼ੀਆਂ ਨਾਲ ਭੁੰਨ ਦਿੱਤਾ। ਇਸ ਹਮਲੇ 'ਚ ਕੁਝ ਬੌਧ ਭਿਕਸ਼ੂਆਂ ਸਮੇਤ 30 ਲੋਕਾਂ ਦੀ ਮੌਤ ਹੋ ਗਈ। ਇਸ ਵਹਿਸੀਪੁਣੇ ਹਮਲੇ ਦੌਰਾਨ ਫੌਜ ਨੇ ਕਈ ਮਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਨਾਲ ਪੂਰੇ ਪਿੰਡ 'ਚ ਚੀਕ-ਚਿਘਾੜਾ ਮਚ ਗਿਆ।

ਇਹ ਵੀ ਪੜ੍ਹੋ : ਦਵਾਈ ਨਿਰਮਾਤਾ ਕੰਪਨੀ Novo Nordisk ਇੰਸੁਲਿਨ ਦੀ ਕੀਮਤ 'ਚ 75 ਫ਼ੀਸਦੀ ਤੱਕ ਕਰੇਗੀ ਕਟੌਤੀ

ਸ਼ਾਨ ਸੂਬਾ ਥਾਈਲੈਂਡ ਦੀ ਸਰਹੱਦ ਨਾਲ ਲੱਗਦਾ ਹੈ। ਇੱਥੇ ਤਖਤਾ ਪਲਟ ਤੋਂ ਬਾਅਦ ਤੋਂ ਫੌਜ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਹਿੰਸਕ ਝੜਪਾਂ ਆਮ ਗੱਲ ਹੋ ਗਈ ਹੈ। ਕਾਰੇਨੀ ਸੰਗਠਨ ਫੌਜ ਵਿਰੋਧੀ ਹੈ ਅਤੇ ਸ਼ਾਨ ਸੂਬੇ ਦੀ ਰਾਜਧਾਨੀ ਨਾਨ ਨੇਈਨ ਇਸ ਦਾ ਗੜ੍ਹ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : MEA ਦਾ ਖੁਲਾਸਾ- 26/11 ਹਮਲੇ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ 'ਚ ਪਾਕਿਸਤਾਨ ਨੇ ਨਹੀਂ ਦਿਖਾਈ ਗੰਭੀਰਤਾ

ਦੱਸ ਦੇਈਏ ਕਿ ਮਿਆਂਮਾਰ 'ਚ ਸਾਲ 2021 ਵਿੱਚ ਫੌਜ ਨੇ ਸਰਕਾਰ ਦਾ ਤਖਤਾ ਪਲਟ ਕੇ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਦੇਸ਼ ਵਿੱਚ ਹਿੰਸਾ ਜਾਰੀ ਹੈ। ਇਸ ਹਿੰਸਾ ਕਾਰਨ ਮਿਆਂਮਾਰ ਵਿੱਚ ਹੁਣ ਤੱਕ 40 ਹਜ਼ਾਰ ਲੋਕ ਬੇਘਰ ਹੋ ਚੁੱਕੇ ਹਨ। 80 ਲੱਖ ਬੱਚੇ ਸਕੂਲ ਜਾਣ ਤੋਂ ਅਸਮਰੱਥ ਹਨ ਅਤੇ ਡੇਢ ਕਰੋੜ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਹੁਣ ਤੱਕ ਸਰਕਾਰੀ ਅੰਕੜਿਆਂ ਮੁਤਾਬਕ ਇਸ ਲੜਾਈ ਵਿੱਚ 2900 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh