ਮੁਸਲਮਾਨ ਵੀ ਕਰਦੇ ਹਨ ਹਿੰਗਲਾਜ ਮਾਤਾ ਦੀ ਉਪਾਸਨਾ

10/07/2019 10:04:42 AM

ਜੈਸਲਮੇਰ(ਯੂ. ਐੱਨ. ਆਈ.)- ਪਾਕਿਸਤਾਨ ਦੇ ਬਲੋਚਿਸਤਾਨ ’ਚ ਹਿੰਦੂਆਂ ਦੇ ਸ਼ਰਧਾ ਦੇ ਕੇਂਦਰ ‘ਨਾਨੀ ਦਾ ਹੱਜ’ ਮਾਤਾ ਹਿੰਗਲਾਜ ਦੀ ਮੁਸਲਮਾਨ ਵੀ ਉਪਾਸਨਾ ਅਤੇ ਪੂਜਾ ਕਰਦੇ ਹਨ। ਦੇਸ਼ ਦੇ 51 ਸ਼ਕਤੀਪੀਠਾਂ ’ਚੋਂ ਇਕ ਹਿੰਗਲਾਜ ਸ਼ਕਤੀਪੀਠ ਪੱਛਮੀ ਰਾਜਸਥਾਨ ਦੇ ਹਿੰਦੂਆਂ ਦੀ ਸ਼ਰਧਾ ਦਾ ਕੇਂਦਰ ਹੈ।

ਮੁਸਲਮਾਨ ਹਿੰਗੁਲਾ ਦੇਵੀ ਨੂੰ ‘ਨਾਨੀ’ ਅਤੇ ਉੱਥੋਂ ਦੀ ਯਾਤਰਾ ਨੂੰ ‘ਨਾਨੀ ਦਾ ਹੱਜ’ ਕਹਿੰਦੇ ਹਨ। ਪੂਰੇ ਬਲੋਚਿਸਤਾਨ ਦੇ ਮੁਸਲਮਾਨ ਵੀ ਇਨ੍ਹਾਂ ਦੀ ਉਪਾਸਨਾ ਅਤੇ ਪੂਜਾ ਕਰਦੇ ਹਨ। ਪੁਰਾਣਾਂ ਅਨੁਸਾਰ ਜਿੱਥੇ-ਜਿੱਥੇ ਸਤੀ ਦੇ ਅੰਗਾਂ ਦੇ ਟੁਕੜੇ, ਧਾਰਨ ਕੀਤੇ ਵਸਤਰ ਜਾਂ ਗਹਿਣੇ ਡਿੱਗੇ, ਓਥੇ-ਓਥੇ ਸ਼ਕਤੀਪੀਠ ਹੋਂਦ ’ਚ ਆਇਆ ।

ਇਹ ਬਹੁਤ ਹੀ ਪਵਿੱਤਰ ਤੀਰਥ ਕਹਾਏ। ਇਹ ਤੀਰਥ ਪੂਰੇ ਭਾਰਤੀ ਉਪਮਹਾਦੀਪ ’ਤੇ ਫੈਲੇ ਹੋਏ ਹਨ। ਹਿੰਗਲਾਜ ਦੀ ਯਾਤਰਾ ਕਰਾਚੀ ਤੋਂ 10 ਕਿਲੋਮੀਟਰ ਦੂਰ ਹਾਵ ਨਦੀ ਤੋਂ ਸ਼ੁਰੂ ਹੁੰਦੀ ਹੈ।

manju bala

This news is Content Editor manju bala