ਸੰਗੀਤ ਸਿੱਖਣ ਵਾਲੇ ਬੱਚੇ ਦੂਜਿਆਂ ਦੀ ਤੁਲਨਾ ''ਚ ਕਰਦੇ ਹਨ ਬਿਹਤਰ ਪ੍ਰਦਰਸ਼ਨ

06/27/2019 8:26:13 PM

ਲੰਡਨ (ਭਾਸ਼ਾ)— ਸੰਗੀਤ ਸਿੱਖਣ ਵਾਲੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਦੂਜੇ ਵਿਦਿਆਰਥੀਆਂ ਨਾਲੋਂ ਬਿਹਤਰ ਰਹਿੰਦਾ ਹੈ। ਸੰਗੀਤ ਨਾਲ ਦਿਮਾਗ ਤੇਜ਼ ਚੱਲਦਾ ਹੈ। ਹਾਲ ਹੀ ਦੇ ਅਧਿਐਨ ਮੁਤਾਬਕ ਸਕੂਲੀ ਦਿਨਾਂ 'ਚ ਸੰਗੀਤ ਦੀ ਸਿੱਖਿਆ ਲੈਣ ਵਾਲੇ ਬੱਚਿਆਂ ਦਾ ਹੋਰ ਵਿਸ਼ਿਆਂ 'ਚ ਵੀ ਬਿਹਤਰ ਪ੍ਰਦਰਸ਼ਨ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਗਣਿਤ, ਅੰਗਰੇਜ਼ੀ ਅਤੇ ਵਿਗਿਆਨ ਦੀ ਤੁਲਨਾ 'ਚ ਸੰਗੀਤ 'ਚ ਰੁਚੀ ਰੱਖਣ ਵਾਲੇ ਬੱਚਿਆਂ ਦਾ ਪ੍ਰਦਰਸ਼ਨ ਕਮਜ਼ੋਰ ਰਹਿੰਦਾ ਹੈ।

ਬਜਟ 'ਚ ਕਟੌਤੀ ਦੀ ਗੱਲ ਹੋਵੇ ਤਾਂ ਸਕੂਲ ਪ੍ਰਸ਼ਾਸਨ ਸਭ ਤੋਂ ਪਹਿਲਾਂ ਸੰਗੀਤ ਦੀਆਂ ਜਮਾਤਾਂ 'ਚ ਹੀ ਕਟੌਤੀ ਕਰਦਾ ਹੈ। ਅਧਿਐਨ 'ਚ ਇਹ ਧਾਰਨਾ ਗਲਤ ਸਾਬਤ ਹੋਈ ਹੈ। ਇਸ ਅਧਿਐਨ ਲਈ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਸਰਕਾਰੀ ਸਕੂਲਾਂ ਦੇ ਉਨ੍ਹਾਂ ਵਿਦਿਆਰਥੀਆਂ ਦਾ ਡਾਟਾ ਇਕੱਠਾ ਕੀਤਾ ਗਿਆ, ਜਿਨ੍ਹਾਂ ਨੇ 2012 ਤੋਂ 2015 ਦਰਮਿਆਨ ਗ੍ਰੇਡ-12 ਦੀ ਪ੍ਰੀਖਿਆ ਪਾਸ ਕੀਤੀ ਸੀ। ਇਸ 'ਚ ਕੁਲ 112000 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਡਾਟੇ ਦਾ ਵਿਸ਼ਲੇਸ਼ਣ ਕੀਤਾ ਗਿਆ। ਵਿਗਿਆਨੀਆਂ ਨੇ ਕਿਹਾ ਕਿ ਸੰਗੀਤ ਦੇ ਅਧਿਐਨ ਨਾਲ ਬੱਚਿਆਂ ਦੇ ਸਿੱਖਣ ਦੀ ਸਮਰੱਥਾ 'ਤੇ ਜ਼ਿਕਰਯੋਗ ਪ੍ਰਭਾਵ ਪਿਆ ਹੈ।

Baljit Singh

This news is Content Editor Baljit Singh